sushant family lawyer mumbai police:ਸੁਸ਼ਾਂਤ ਸਿੰਘ ਰਾਜਪੂਤ ਦੇ ਫੈਮਿਲੀ ਵਕੀਲ ਵਿਕਾਸ ਸਿੰਘ ਨੇ ਇਸ ਕੇਸ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ।ਮੀਡੀਆ ਨਾਲ ਗੱਲਬਾਤ ਦੌਰਾਨ ਵਿਕਾਸ ਸਿੰਘ ਨੇ ਦੱਸਿਆ ਕਿ ਫਰਵਰੀ ਵਿੱਚ ਹੀ ਸੁਸ਼ਾਂਤ ਦੀ ਫੈਮਿਲੀ ਨੇ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਸੁਸ਼ਾਂਤ ਨੂੰ ਰਿਆ ਚਰਵਰਤੀ ਤੋਂ ਖਤਰਾ ਹੈ।ਉਨ੍ਹਾਂ ਨੇ ਇਸ ਮਾਮਲੇ ਵਿੱਚ ਜਰੂਰੀ ਕਾਰਵਾਈ ਦੀ ਵੀ ਮੰਗ ਕੀਤੀ ਸੀ। ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਅਸੀਂ ਬਾਂਦਰਾ ਪੁਲਿਸ ਨੂੰ 25 ਫਰਵਰੀ ਨੂੰ ਦੱਸਿਆ ਸੀ ਕਿ ਸੁਸ਼ਾਂਤ ਸਹੀ ਲੋਕਾਂ ਦੇ ਨਾਲ ਨਹੀਂ ਹੈ।ਉਹ ਇਸ ਮਾਮਲੇ ਵਿੱਚ ਦੇਖੋ ਕਿ ਕੋਈ ਸੁਸਾਂਤ ਨੂੰ ਨੁਕਾਸਨ ਨਾ ਪਹੁੰਚਾ ਸਕੇ, ਇਹ ਉਹ ਸਮਾਂ ਸੀ ਜਦੋਂ ਸੁਸ਼ਾਂਤ ਪੂਰੀ ਤਰ੍ਹਾਂ ਤੋਂ ਰਿਆ ਦੇ ਕੰਟਰੋਲ ਵਿੱਚ ਸਨ।ਪਰ ਮੁੰਬਈ ਪੁਲਿਸ ਨੇ ਮਾਮਲੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਸੀ।
ਵਿਕਾਸ ਨੇ ਇਹ ਵੀ ਦੱਸਿਆ ਕਿ ਬਿਹਾਰ ਪੁਲਿਸ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਰਜਾਮੰਦ ਨਹੀਂ ਸੀ। ਇਸ ਤੋਂ ਬਾਅਦ ਬਿਹਾਰ ਦੇ ਮੁੱਖਮੰਤਰੀ ਸੀਐਮ ਨੀਤੀਸ਼ ਕੁਮਾਰ ਦੇ ਦਖਲ ਤੋਂ ਬਾਅਦ ਪੁਲਿਸ ਨੇ ਰਿਆ ਦੇ ਖਿਲਾਫ ਕੇਸ ਦਰਜ ਕੀਤਾ। ਵਕੀਲ ਨੇ ਕਿਹਾ ਕਿ ਜਦੋਂ ਬਿਹਾਰ ਪੁਲਿਸ ਨੂੰ ਅਪ੍ਰੋਚ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਕੇਸ ਵਿੱਚ ਵੱਡੇ ਹਾਈਪ੍ਰਾਫਈਲ ਲੋਕ ਸ਼ਾਮਿਲ ਹਨ।ਅਸੀਂ ਸੀਐਮ ਨੀਤੀਸ਼ ਕੁਮਾਰ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਡੀ ਅਪੀਲ ਨੂੰ ਅੱਗੇ ਪਹੁੰਚਾਇਆ, ਮੰਤਰੀ ਸੰਜੇ ਝਾ ਇਸ ਮਾਮਲੇ ਨਾਲ ਜੁੜੇ ਅਤੇ ਪੁਲਿਸ ਨੂੰ ਕੇਸ ਦਰਜ ਕਰਨ ਨੂੰ ਕਿਹਾ। ਵਿਕਾਸ ਸਿੰਘ ਨੇ ਇਸ ਕੇਸ ਵਿੱਚ ਜਲਦ ਰਿਆ ਦੀ ਗਿਰਫਤਾਰੀ ਦੀ ਮੰਗ ਕੀਤੀ ਹੈ।
ਇਹ ਵੀ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਉਣ ਦੇ ਲਈ ਰਿਆ ਨੂੰ ਗਿਰਫਤਾਰ ਕਰਕੇ ਪੁੱਛਗਿੱਛ ਜਰੂਰੀ ਹੈ। ਵਕੀਲ ਦਾ ਇਹ ਇਲਜਾਮ ਸੀ ਕਿ ਰਿਆ ਸੁਸ਼ਾਂਤ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਕਰ ਰਹੀ ਸੀ। ਉਹ ਸੁਸ਼ਾਂਤ ਨੂੰ ਉਨ੍ਹਾਂ ਦੇ ਪਿਤਾ ਅਤੇ ਦੂਜੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਵੀ ਨਹੀਂ ਕਰਨ ਦਿੰਦੀ ਸੀ। ਵਿਕਾਸ ਸਿੰਘ ਮੁੰਬਈ ਪੁਲਿਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮੁੰਬਈ ਪੁਲਿਸ ਇਸ ਮਾਮਲੇ ਨੂੰ ਅੱਲਗ ਦਿਸ਼ਾ ਵਿੱਚ ਇਨਵੈਸਟੀਗੇਟ ਕਰ ਰਹੀ ਸੀ। ਉਹ ਉਨਾਂ ਲੋਕਾਂ ਦੇ ਪਿੱਛੇ ਸੀ ਜੋ ਲੋਕ ਇਸ ਮਾਮਲੇ ਤੋਂ ਸਿੱਧੇ ਤੌਰ ਤੇ ਨਹੀਂ ਜੁੜੇ ਹਨ। ਉਹ ਰਿਆ ਚਕਰਬਰਤੀ ਨੂੰ ਲੈ ਕੇ ਕੋਈ ਜਾਂਚ ਨਹੀੰ ਕਰ ਰਹੇ ਸਨ ਇਸਲਈ ਅਸੀਂ ਬਿਹਾਰ ਪੁਲਿਸ ਨੂੰ ਅਪਰੋਚ ਕੀਤਾ ਅਤੇ ਰਿਆ ਦੇ ਖਿਲਾਫ ਐਫਆਈਆਰ ਦਰਜ ਕਰਵਾਉਣ ਦੀ ਮੰਗ ਵੀ ਕੀਤੀ।