sushant father last conversation:ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ ਕਿ ਆਖਿਰ ਇੰਨੀ ਛੋਟੀ ਉਮਰ ਵਿੱਚ ਬਾਲੀਵੁਡ ਐਕਟਰ ਸੁਸ਼ਾਂਤ ਨੇ ਇਹ ਕਦਮ ਕਿਉਂ ਚੁੱਕਿਆ ਤੇ ਇਹ ਹੀ ਨਹੀਂ ਉਨ੍ਹਾਂ ਦਾ ਪਰਿਵਾਰ ਵੀ ਕਾਫੀ ਦੁੱਖੀ ਹੈ ਅਤੇ ਉਨ੍ਹਾਂ ਦੇ ਪਿਤਾ ਕੇ.ਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ 2021 ਵਿੱਚ ਵਿਆਹ ਦੀ ਪਲਾਨਿੰਗ ਕਰ ਰਿਹਾ ਸੀ।ਪਿਤਾ ਦੀ ਮੰਨੀਏ ਤਾਂ ਸੁਸ਼ਾਂਤ ਦੇ ਨਾਲ ਉਨ੍ਹਾਂ ਦੀ ਆਖਿਰੀ ਗੱਲਬਾਤ ਇਸ ਬਾਰੇ ਵਿੱਚ ਹੋਈ ਸੀ। 14 ਜੂਨ ਨੂੰ ਸੁਸਾਂਤ ਸਿੰਘ ਰਾਜਪੂਤ ਨੇ ਮੁੰਬਈ ਵਿੱਚ ਖੁਦਕੁਸ਼ੀ ਕੀਤੀ, ਅਤੇ ਉਹ ਡਿਪ੍ਰੈਸ਼ਨ ਤੋਂ ਲੰਘ ਰਹੇ ਸਨ ਇਹ ਹੀ ਨਹੀਂ ਅਦਾਕਾਰ ਦੇ ਪਿਤਾ ਨੇ ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।
ਸੁਸ਼ਾਂਤ ਨੇ ਕਿਹਾ ਸੀ ਅਜੇ ਫਿਲਮ ਆ ਰਹੀ ਹੈ ਅਜੇ- ਕੇ. ਕੇ ਸਿੰਘ ਨੇ ਦੱਸਿਆ ਕਿ ਸੁਸ਼ਾਂਤ ਨਾਲ ਉਨ੍ਹਾਂ ਦੇ ਵਿਆਹ ਦੇ ਬਾਰੇ ਗੱਲਬਾਤ ਹੋਈ ਸੀ। ਉਹ ਕਹਿੰਦੇ ਹਨ ਕਿ ਇਸ ਤੇ ਗੱਲਬਾਤ ਹੋਈ ਸੀ। ਉਸ ਨੇ ਬੋਲਿਆ ਸੀ ਕੋਰੋਨਾ ਵਿੱਚ ਤਾਂ ਨਹੀਂ।ਫਿਰ ਤੋਂ ਬਾਅਦ ਇੱਕ ਫਿਲਮ ਆ ਰਹੀ ਹੈ, ਉਹ ਕਰਨਗੇ।ਉਸ ਤੋਂ ਬਾਅਦ ਫਰਵਰੀ-ਮਾਰਚ ਵਿੱਚ ਦੇਖਦੇ ਹਨ ਕਰ ਲੈਣਗੇ।ਇਹ ਹੀ ਉਨ੍ਹਾਂ ਦੇ ਨਾਲ ਆਖਿਰੀ ਗੱਲਬਾਤ ਹੋਈ ਸੀ। ਪਿਓ ਨੇ ਦਿੱਤੀ ਸੀ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਨ ਦੀ ਸਲਾਹ-ਇਸ ਗੱਲਬਾਤ ਵਿੱਚ ਕੇ.ਕੇ ਸਿੰਘ ਨੇ ਉਸ ਦਾ ਨਾਂਅ ਨਹੀਂ ਲਿਆ, ਜਿਸ ਨਾਲ ਉਹ ਸੁਸ਼ਾਂਤ ਦਾ ਵਿਆਹ ਕਰਵਾਉਣਾ ਚਾਹੁੰਦੇ ਸਨ । ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਨੂੰ ਕਿਹਾ ਸੀ ਕਿ ਉਸ ਨੂੰ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਨਾ ਚਾਹੀਦਾ ਹੈ ਕਿਉਂਕਿ ਸੁਸ਼ਾਂਤ ਨੇ ਆਪਣੀ ਸਾਰੀ ਜਿੰਦਗੀ ਉਸ ਸ਼ਖਸ ਨਾਲ ਬਤੀਤ ਕਰਨੀ ਹੈ।
ਕੇਵਲ ਅੰਕਿਤਾ ਲੋਖੰਡੇ ਦੇ ਬਾਰੇ ਵਿੱਚ ਜਾਣਦੇ ਸੀ ਕੇ.ਕੇ ਸਿੰਘ-ਸਿੰਘ ਨੇ ਇਸ ਦੌਰਾਨ ਸੁਸਾਂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਦੇ ਬਾਰੇ ਵਿੱਚ ਗੱਲਬਾਤ ਕੀਤੀ। ਉਨ੍ਹਾਂ ਦੇ ਮੁਤਾਬਿਕ ਅੰਕਿਤਾ ਨਾ ਕੇਵਲ ਉਨ੍ਹਾਂ ਨੂੰ ਮਿਲਣ ਮੁੰਬਈ ਪਹੁੰਚੀ ਸੀ ਬਲਕਿ ਪਟਨਾ ਵੀ ਆਈ ਸੀ। ਸੁਸਾਂਤ ਦੀ ਜਿੰਦਗੀ ਵਿੱਚ ਅੰਕਿਤਾ ਕੇਵਲ ਇਕਲੌਤੀ ਕੁੜੀ ਸੀ , ਜਿਸਦੇ ਬਾਰੇ ਵਿੱਚ ਮੈਂ ਜਾਣਦਾ ਸੀ।ਮੈਨੂੰ ਰਿਆ ਚਕਰਬਰਤੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ, ਸੁਸ਼ਾਂਤ ਦੇ ਅੰਤਿਮ ਸਸਕਾਰ ਦੇ ਸਮੇਂ ਕ੍ਰਿਤੀ ਸੈਨਨ ਦੇ ਨਾਲ ਮਿਲਿਆ ਸੀ, ਉਨ੍ਹਾਂ ਨੇ ਸੁਸਾਂਤ ਦੀ ਖੂਬ ਤਰੀਫ ਕੀਤੀ ਸੀ।
ਸੁਸ਼ਾਂਤ ਨੂੰ ਕੀ ਹੋਇਆ ਸੀ ਉਸ ਨੇ ਕਦੇ ਦੱਸਿਆ ਨਹੀਂ-ਸਿੰਘ ਨੇ ਦੱਸਿਆ ਕਿ ਸੁਸ਼ਾਂਤ ਬਚਪਨ ਤੋਂ ਹੀ ਆਪਣੀਆਂ ਫੀਲਿੰਗਜ਼ ਸ਼ੇਅਰ ਕਰ ਦਿੰਦੇ ਹੁੰਦੇ ਸੀ ਪਰ ਹਾਲ ਹੀ ਦੇ ਸਾਲਾਂ ਵਿੱਚ ਉਹ ਇਕੱਲੇ ਰਹਿਣ ਲੱਗ ਪਏ ਸੀ।ਪਹਿਲਾਂ ਤਾਂ ਉਹ ਸਾਰਾ ਕੁੱਝ ਬੋਲਦਾ ਸੀ ਪਰ ਲਾਸਟ ਵਿੱਚ ਕੀ ਹੋਇਆ , ਉਸਨੇ ਕਦੇ ਨਹੀਂ ਦੱਸਿਆ।