sushant final postmortam report:ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ ਸੀ। ਹੁਣ ਉਨ੍ਹਾਂ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ।ਰਿਪੋਰਟ ਅਨੁਸਾਰ ਸੁਸ਼ਾਂਤ ਦੀ ਮੌਤ ਵਿੱਚ ਕੋਈ ਫਾਊਲ ਪਲੇਅ ਨਹੀਂ ਸੀ, ਫਾਈਨਲ ਪੋਸਟਮਾਰਟਮ ਰਿਪੋਰਟ ਨੂੰ ਪੰਜ ਡਾਕਟਰਜ਼ ਦੀ ਟੀਮ ਨੇ ਤਿਆਰ ਕੀਤਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਸਾਂਤ ਸਿੰਘ ਰਾਜਪੂਤ ਦੀ ਮੌਤ ਫਾਹਾ ਲਗਾ ਕੇ ਦਮ ਘੁੱਟਣ ਨਾਲ ਹੋਈ ਹੈ।
ਵਿਸਰਾ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਪੁਲਿਸ- ਖਬਰਾਂ ਅਨੁਸਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵਿਸਰਾ ਰਪੋਰਟ ਆਉਣਾ ਅਜੇ ਬਾਕੀ ਹੈ।ਮੁੰਬਈ ਪੁਲਿਸ ਨੇ ਮਹਾਰਾਸ਼ਟਰ ਫੋਰੈਂਸਿਕ ਵਿਭਾਗ ਨੂੰ ਲਿਖਿਆ ਹੈ ਕਿ ਇਸ ਜਾਂਚ ਨੂੰ ਤੁਰੰਤ ਪੂਰਾ ਕੀਤਾ ਜਾਵੇ।ਪੋਸਟਮਾਰਟਮ ਰਿਪੋਰਟ ਆਉਣ ਤੋਂ ਪਹਿਲਾਂ ਸੁਸਾਂਤ ਦੇ ਕਤਲ ਦੀ ਸੰਭਾਵਨਾ ਦੇ ਚਲਦੇ ਪਰਿਵਾਰ ਨੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਹੁਣ ਤੱਕ 23 ਲੋਕਾਂ ਦੇ ਬਿਆਨ ਕੀਤੇ ਗਏ ਦਰਜ-ਸੁਸ਼ਾਂਤ ਦੀ ਮੌਤ ਦੇ ਸਿਲਸਿਲੇ ਵਿੱਚ ਪਰਿਵਾਰ, ਦੋਸਤ, ਪੁਰਾਣੇ ਮੈਨੇਜਰ, ਟੀਮ ਮੈਂਬਰਜ਼, ਹਾਊਸ ਸਟਾਫ ਅਤੇ ਗਰਲਫ੍ਰੈਂਡ ਰਿਆ ਚਕਰਬਰਤੀ ਸਮੇਤ ਪੁਲਿਸ ਨੇ ਕਰੀਬ 23 ਲੋਕਾਂ ਦੇ ਬਿਆਨ ਦਰਜ ਕਰ ਲਏ ਹਨ।ਯਸ਼ਰਾਜ ਫਿਲਮਜ਼ ਦੇ ਵਲੋਂ ਉਹ ਕਾਨਟ੍ਰੈਕਟ ਕਾਪੀ ਵੀ ਜਮਾ ਕੀਤੀ ਗਈ ਹੈ।ਜਿਸ ਨੂੰ ਸੁਸ਼ਾਂਤ ਨੇ 2012 ਵਿੱਚ ਸਾਈਨ ਕੀਤਾ ਸੀ।ਉਨ੍ਹਾਂ ਦੇ ਡਾਕਟਰ ਦਾ ਬਿਆਨ ਅਜੇ ਨਹੀਂ ਲਿਆ ਗਿਆ ਹੈ, ਬੁੱਧਵਾਰ ਨੂੰ ਉਨ੍ਹਾਂ ਦੇ ਸੀਏ ਦਾ ਬਿਆਨ ਦਰਜ ਕੀਤਾ ਗਿਆ।ਇਹ ਹੀ ਨਹੀਂ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਆਖਿਰੀ ਗੱਲਬਾਤ ਦਾ ਵੀ ਪਤਾ ਚਲਿਆ ਹੈ। ਸੁਸ਼ਾਂਤ ਨੇ ਆਖਿਰੀ ਗੱਲਬਾਤ ਮੈਨੇਜਰ ਉਦੈ ਸਿੰਘ ਗੌਰੀ ਨਾਲ ਫਿਲਮ ਦੇ ਸਿਲਸਿਲੇ ਵਿੱਚ ਕੀਤੀ ਸੀ।
ਮੀਡੀਆ ਰਿਪੋਰਟਾਂ ਦੀ ਜਾਂਚ ਕਰੇਗੀ ਪੁਲਿਸ-ਪੁਲਿਸ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਐਕਸ ਪਬਲਿਸਿਸਟ ਰੋਹਣੀ ਅੱਯਰ ਦੇ ਬਿਆਨ ਵੀ ਰਿਕਾਰਡ ਕੀਤੇ ਹਨ।ਰਿਪੋਰਟ ਅਨੁਸਾਰ ਕਈ ਅਲੱਗ ਅਲੱਗ ਡਿਜੀਟਲ ਪਲੈਟਫਾਰਮ ਜਿਨ੍ਹਾਂ ਨੇ ਸੁਸ਼ਾਂਤ ਦੀ ਮੌਤ ਬਾਰੇ ਵਿਚ ਕਈ ਦਾਅਵੇ ਕੀਤੇ ਸਨ। ਉਨ੍ਹਾਂ ਸਾਰਿਆਂ ਦੀ ਜਾਂਚ ਵੀ ਕੀਤੀ ਜਾਵੇਗੀ।ਮੁੰਬਈ ਪੁਲਿਸ ਮਹੇਸ਼ ਭੱਟ ਨਾਲ ਸੰਬੰਧਿਤ ਰਿਪੋਰਟ ਦੇ ਪਬਲੀਕੇਸ਼ਨ ਤੇ ਵੀ ਸਵਾਲ ਚੁੱਕ ਸਕਦੀ ਹੈ ਅਤੇ ਉਨ੍ਹਾਂ ਸੋਰਸ ਅਤੇ ਫੈਕਟ ਦੀ ਜਾਣਕਾਰੀ ਵੀ ਮੰਗ ਸਕਦੀ ਹੈ, ਜਿਨ੍ਹਾਂ ਦੇ ਆਧਾਰ ਤੇ ਰਿਪੋਰਟ ਲਿਖੀ ਗਈ ਹੈ।।