Sushant Forensic foul play:ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਲਗਭਗ ਡੇਢ ਮਹੀਨੇ ਬਾਅਦ ਪੁਲਿਸ ਨੂੰ ਫੋਰੈਂਸਿਕ ਰਿਪੋਰਟ ਮਿਲ ਗਈ ਹੈ ।ਸੋਮਵਾਰ ਸਵੇਰੇ ਕਲੀਨਾ ਫੋਰੈਂਸਿਕ ਲੈਬ ਵੱਲੋ ਬਾਂਦਰਾ ਪੁਲਿਸ ਨੂੰ ਇਹ ਰਿਪੋਰਟ ਦਿੱਤੀ ਗਈ ਹੈ ।ਇਸ ਰਿਪੋਰਟ ਤੇ ਕਿਸੇ ਵੀ ਤਰਾਂ ਸ਼ੱਕ ਬਿਲਕੁੱਲ ਵੀ ਨਹੀਂ ਹੈ ।ਹਾਲਾਂਕਿ ਲੈਬ ਵੱਲੋ ਹਜੇ ਸੁਸ਼ਾਂਤ ਦੇ ਨਹੁੰ ਦੀ ਰਿਪੋਰਟ ਆਉਣੀ ਬਾਕੀ ਹੈ ।ਇਸ ਤੋ ਪਹਿਲਾ ਵੀ ਇੱਕ ਰਿਪੋਰਟ ਜੁਲਾਈ ਦੇ ਪਹਿਲੇ ਹਫਤੇ ਸਾਹਮਣੇ ਆਈ ਸੀ ਜਿਸ ਤੇ ਵੀ ਕਿਸੇ ਵੀ ਤਰਾਂ ਦਾ ਸ਼ੱਕ ਨਹੀਂ ਸੀ ।
ਸੁਸ਼ਾਂਤ ਦੇ ਨਹੁੰ ਫੋਰੈਂਸਿਕ ਰਿਪੋਰਟ ਤੋ ਬਾਅਦ ਇਹ ਸਾਫ ਹੋ ਜਾਵੇਗਾ ਕਿ ਉਸ ਦੀ ਕਿਸੇ ਨਾਲ ਹੱਥੋ-ਪਾਈ ਹੋਈ ਸੀ ਜਾ ਫਿਰ ਨਹੀਂ ।ਉਸ ਤੋਂ ਬਾਅਦ ਸੁਸ਼ਾਂਤ ਦੀ ਫਾਈਨਲ ਫੋਰੈਂਸਿਕ ਰਿਪੋਰਟ ਵਿੱਚ ਵੀ ਕਿਸੇ ਵੀ ਤਰਾਂ ਦਾ ਫਾਉਲ ਪਲੇ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ।ਇਸ ਰਿਪੋਰਟ ਨੂੰ ਪੰਜ ਡਾਕਟਰਾ ਦੀ ਟੀਮ ਨੇ ਤਿਆਰ ਕੀਤਾ ਹੈ ।ਰਿਪੋਰਟ ਵਿੱਚ ਕਿਹਾ ਗਿਆ ਹੇ ਕਿ ਸੁਸ਼ਾਂਤ ਦੀ ਮੌਤ ਫਾਹਾ ਲਗਾਉਣ ਦੇ ਬਾਅਦ ਦਮ ਘੁੱਟਣ ਨਾਲ ਹੋਈ ਹੈ ।
ਸੁਸ਼ਾਂਤ ਦੀ ਮੌਤ 14 ਜੂਨ ਨੂੰ ਉਹਨਾਂ ਦੇ ਹੀ ਫ਼ਲੈਟ ਵਿੱਚ ਹੋਈ ਸੀ ।ਸੁਸ਼ਾਂਤ ਨੇ ਬੈੱਡਰੂਮ ਦੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਸੀ ।ਸੁਸ਼ਾਂਤ ਦੀ ਮੌਤ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ ।ਬਾਲੀਵੁੱਡ ਤੋ ਲੈ ਕੇ ਪ੍ਰਸ਼ੰਸਕਾਂ ਤੱਕ ਬਹੁਤ ਸਾਰੇ ਲੋਕ ਇਸਨੂੰ ਕਤਲ ਕਹਿ ਰਹੇ ਹਨ ਅਤੇ ਸੀ.ਬੀ.ਆਈ ਜਾਂਚ ਦੀ ਮੰਗ ਕਰ ਰਹੇ ਹਨ।ਉੱਥੇ ਹੀ ਸੁਸ਼ਾਂਤ ਸਿੰਘ ਦੀ ਮੌਤ ਨੂੰ ਲੈ ਕੇ ਹਜੇ ਤੱਕ 38 ਲੋਕਾ ਤੋ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ।ਕੁੱਝ ਕੁ ਸਮੇਂ ਪਹਿਲਾ ਫਿਲਮਾਂ ਬਣਾਉਣ ਵਾਲੇ ਅਤੇ ਨਿਰਦੇਸ਼ਕ ਮਹੇਸ਼ ਭੱਟ ਅਤੇ ਸਾਂਤਾਕਰੂਜ ਤੋ ਪੁਲਿਸ ਵੱਲੋ ਦੋ ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ।ਹੁਣ ਮੰਗਲਵਾਰ ਨੂੰ ਧਰਮਾ ਪ੍ਰੋਡਕਸ਼ਨ ਦੇ ਸੀ.ਈ.ਔ ਅਪੂਰਵ ਤੋ ਪੁੱਛ-ਗਿੱਛ ਕੀਤੀ ਜਾਵੇਗੀ ।