sushant one month investigation:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ।14 ਜੂਨ ਨੂੰ ਉਨ੍ਹਾਂ ਨੇ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਗੱਲ ਦੀ ਫੈਨਜ਼ ਵਿੱਚ ਦਰਦ ਤੋਂ ਜਿਆਦਾ ਨਾਰਾਜਗੀ ਦੇਖਣ ਨੂੰ ਮਿਲੀ ਹੈ।ਫੈਨਜ਼ ਦਾ ਮੰਨਣਾ ਹੈ ਕਿ ਸੁਸ਼ਾਂਤ ਵਰਗੇ ਸਫਲ ਅਦਾਕਾਰ ਖੁਦਕੁਸ਼ੀ ਨਹੀਂ ਕਰ ਸਕਦੇ, ਉਨ੍ਹਾਂ ਦੀ ਮੌਤ ਦੀ ਸੀਬੀਆਈ ਜਾਂਚ ਹੋਵੇ।ਹਾਲਾਂਕਿ ਪੁਲਿਸ ਅਜੇ ਵੀ ਕੇਸ ਦੀ ਜਾਂਚ ਪੜਤਾਲ ਜਾਰੀ ਰੱਖੇ ਹੋਏ ਹਨ। ਆਓ ਇੱਕ ਮਹੀਨੇ ਬਾਅਦ ਕਿੱਥੇ ਤੱਕ ਪਹੁੰਚਿਆ ਕੇਸ ਅਤੇ ਇਨ੍ਹਾਂ 30 ਦਿਨਾਂ ਦੇ ਪੂਰੇ ਇਨਵੈਸਟੀਗੇਸ਼ਨ ਤੇ ਇੱਕ ਨਜ਼ਰ ਪਾਓ। ਸੁਸ਼ਾਂਤ ਦੀ ਖੁਦਕੁਸ਼ੀ ਕੇਸ ਦੀ ਜਾਂਚ ਵਿੱਚ ਪੁਲਿਸ ਨੇ ਕਈ ਵੱਡੇ ਪ੍ਰੋਡਿਊਸਰਜ਼ ਅਤੇ ਅਦਾਕਾਰ ਦੇ ਨਾਲ ਜੁੜੇ ਹਰ ਸ਼ਖਸ ਦੇ ਬਿਆਨ ਲਏ।ਡੀਸੀਪੀ ਅਭਿਸ਼ੇਕ ਤ੍ਰਿਮੁਖੇ ਦੀ ਦੇਖਰੇਖ ਵਿੱਚ ਉਹ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।ਪੁਲਿਸ ਸੁਸ਼ਾਂਤ ਦੇ ਸੁਸਾਈਡ ਕਰਨ ਦੇ ਪਿੱਛੇ ਦੇ ਕਾਰਨ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਹੁਣ ਤੱਕ 30 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਸ ਵਿੱਚ ਯਸ਼ਰਾਜ ਫਿਲਮਜ਼ ਤੋਂ ਲੈ ਕੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਸ਼ਾਮਿਲ ਹੈ।
ਸੁਸ਼ਾਂਤ ਦੀ ਮੌਤ ਦੇ ਪੰਜ ਦਿਨ ਬਾਅਦ ਹੀ ਉਨ੍ਹਾਂ ਦੇ ਕਰੀਬੀ ਦੋਸਤ ਰਿਆ ਦਾ ਬਿਆਨ ਲਿਆ ਗਿਆ।ਲਗਭਗ ਨੌ ਘੰਟੇ ਤੱਕ ਪੁੱਛਤਾਛ ਚਲੀ ਸੀ। ਰਿਆ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸੁਸ਼ਾਂਤ ਨੇ ਯਸ਼ਰਾਜ ਫਿਲਮਜ਼ ਦੇ ਨਾਲ ਆਪਣਾ ਕਾਨਟਰੈਕਟ ਖਤਮ ਕਰ ਲਿਆ ਸੀ, ਸੁਸ਼ਾਂਤ ਨੇ ਰਿਆ ਨੂੰ ਵੀ ਆਪਣਾ ਕਾਨਟ੍ਰੈਕਟ ਖਤਮ ਕਰਨ ਬਾਰੇ ਕਿਹਾ ਸੀ। ਰਿਆ ਦੇ ਇਸ ਬਿਆਨ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਯਸ਼ਰਾਜ ਫਿਲਮਜ਼ ਨੇ ਸੁਸ਼ਾਂਤ ਨਾਲ ਫਿਲਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਰਿਆ ਸਮੇਤ ਸੁਸ਼ਾਂਤ ਦੀ ਪੀਆਰ ਐਕਟੀਵਿਟੀਜ ਨੂੰ ਹੈਂਡਲ ਕਰਨ ਵਾਲੀ ਰਾਧਿਕਾ ਨਹਿਲਾਨੀ ਅਤੇ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਦੇ ਵੀ ਬਿਆਨ ਦਰਜ ਕੀਤੇ ਗਏ ਸਨ। ਇਨ੍ਹਾਂ ਦੇ ਇਲਾਵਾ ਸੁਸ਼ਾਂਤ ਦੇ ਦੋਸਤ ਮਹੇਸ਼ ਸ਼ੈੱਟੀ ਤੋਂ ਵੀ ਪੁੱਛਗਿੱਛ ਹੋਈ ਸੀ। ਸੁਸ਼ਾਂਤ ਨੇ ਰਿਆ ਅਤੇ ਮਹੇਸ਼ ਨੂੰ ਆਖਿਰੀ ਵਾਰ ਕਾਲ ਕੀਤਾ ਸੀ।ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਵਿੱਚ 17 ਜੂਨ ਨੂੰ ਉਨ੍ਹਾਂ ਦੀ ਆਖਿਰੀ ਫਿਲਮ ਦੇ ਡਾਇਰੈਕਟਰ ਅਤੇ ਦੋਸਤ ਮੁਕੇਸ਼ ਛਾਬੜਾ ਦਾ ਬਿਆਨ ਦਰਜ ਕੀਤਾ ਗਿਆ ਸੀ।27 ਮਈ ਨੂੰ ਮੁਕੇਸ਼ ਦੇ ਜਨਮਦਿਨ ਤੇ ਸੁਸ਼ਾਂਤ ਨੇ ਉਨ੍ਹਾਂ ਨੂੰ ਵਿਸ਼ ਕੀਤਾ ਸੀ ਅਤੇ ਦੋਹਾਂ ਨੇ ਫੋਨ ਤੇ ਗੱਲਬਾਤ ਵੀ ਕੀਤੀ ਸੀ। ਸੁਸ਼ਾਂਤ ਦੀ ਆਖਿਰੀ ਫਿਲਮ ਦਿਲ ਬੇਚਾਰਾ ਵਿੱਚ ਸੰਜਨਾ ਸੰਘੀ ਨੇ ਅਦਾਕਾਰ ਦੇ ਨਾਲ ਕੰਮ ਕੀਤਾ ਸੀ।ਸੰਜਨਾ ਨੇ 30 ਜੂਨ ਨੂੰ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ।
6 ਜੁਲਾਈ ਨੂੰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦਾ ਬਿਆਨ ਲਿਆ ਗਿਆ । ਲਗਭਗ ਤਿੰਨ ਘੰਟੇ ਤੱਕ ਚਲੀ ਪੁੱਛਗਿੱਛ ਵਿੱਚ ਸੰਜੇ ਲੀਲਾ ਨੇ ਦੱਸਿਆ ਕਿ ਸੁਸ਼ਾਂਤ ਨੂੰ ਉਨ੍ਹਾਂ ਨੇ ਗੋਲਿਓਂ ਕੀ ਰਾਸਲੀਲਾ: ਰਾਮਲੀਲਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤ ਆਫਰ ਕੀਤੀ ਸੀ ਪਰ ਡੇਟ ਇਸ਼ੂ ਹੋਣ ਕਰਕੇ ਸੁਸ਼ਾਂਤ ਫਿਲਮ ਨਾ ਕਰ ਪਾਏ।
27 ਜੂਨ ਨੂੰ ਯਸ਼ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦਾ ਸਟੇਟਮੈਂਟ ਰਿਕਾਰਡ ਕੀਤਾ ਗਿਆ ਸੀ। ਯਸ਼ਰਾਜ ਫਿਲਮਜ਼ ਸ਼ੇਖਰ ਕਪੂਰ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਪਾਣੀ ਨੂੰ ਪ੍ਰੋਡਿਊਸ ਕਰਨ ਵਾਲੇ ਸੀ,ਪਰ ਕ੍ਰਿਏਟਿਵ ਟੀਮ ਦੇ ਨਾਲ ਮਨਮੁਟਾਅ ਅਤੇ ਫਿਲਮ ਦੇ ਕੰਟੈਂਟ ਨੂੰ ਲੈ ਕੇ ਇਸ਼ੂ ਹੋਣ ਕਰਕੇ ਫਿਲਮ ਦਾ ਕੰਮ ਅੱਗੇ ਨਹੀਂ ਵੱਧ ਸਕਿਆ। 24 ਜੁਲਾਈ ਨੂੰ ਸੁਸ਼ਾਂਤ ਦੀ ਆਖਿਰੀ ਫਿਲਮ ਦਿਲ ਬੇਚਾਰਾ ਹਾਟਸਟਾਰ ਡਿਜਨੀ ਤੇ ਰਿਲੀਜ਼ ਹੋਵੇਗੀ।ਇਸ ਨੂੰ ਓਟੀਟੀ ਪਲੈਟਫਾਰਮ ਤੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫੇਨਜ਼ ਨੇ ਇਸ ਨੂੰ ਥਿਏਟਰਜ਼ ਤੇ ਰਿਲੀਜ਼ ਕਰਨ ਦੀ ਮੰਗ ਕੀਤੀ ਸੀ ਪਰ ਮੁਕੇਸ਼ ਛਾਬੜਾ ਨੇ ਇਸ ਨੂੰ ਸੁਸ਼ਾਂਤ ਨੂੰ ਸ਼ਰਧਾਂਜਲੀ ਦੇਣ ਦੇ ਤੌਰ ਤੇ ਹਾਟਸਟਾਰ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।