sushant sanjana break silence:ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਕੁੱਝ ਸਮੇਂ ਪਹਿਲਾਂ ਨਾਮੀ ਹਸਤੀਆਂ ਮੀਟੂ ਮੂਵਮੈਂਟ ਦੀ ਚਪੇਟ ਵਿੱਚ ਆਏ ਸਨ।ਕਈ ਨਾਮ ਅਜਿਹੇ ਸ਼ਾਮਿਲ ਹੋਏ ਜਿਨ੍ਹਾਂ ਤੇ ਵਿਸ਼ਵਾਸ ਕਰ ਪਾਉਣਾ ਮੁਸ਼ਕਿਲ ਸੀ। ਉੱਥੇ ਹੀ ਮਰਿਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਮ ਵੀ ਮੀਟੂ ਨੂੰ ਲੈ ਕੇ ਸਾਹਮਣੇ ਆਇਆ ਸੀ।ਉਨ੍ਹਾਂ ਤੇ ਵੀ ਇਸ ਤਰ੍ਹਾਂ ਦੀ ਕਈ ਕਹਾਣੀਆਂ ਬਣੀਆਂ ਸਨ।ਕਿਹਾ ਜਾ ਰਿਹਾ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ਦਿਲ ਬੇਚਾਰਾ ਦੀ ਸ਼ੂਟਿੰਗ ਦੇ ਦੌਰਾਨ ਆਪਣੀ ਸਹਿ-ਅਦਾਕਾਰਾ ਸੰਜਨਾ ਸੰਘੀ ਨਾਲ ਬਦਮਤੀਜੀ ਕੀਤੀ ਸੀ। ਉਨ੍ਹਾਂ ਦੇ ਨਾਲ ਜੁੜੀਆਂ ਕੁੱਝ ਕਹਾਣੀਆਂ ਮੀਡੀਆ ਵਿੱਚ ਆਈਆਂ ਸਨ ਉੱਥੇ ਹੁਣ ਸੰਜਨਾ ਨੇ ਇਨ੍ਹਾਂ ਸਾਰੀਆਂ ਗੱਲਾਂ ਦੀ ਸੱਚਾਈ ਦੱਸੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਿਰੀ ਫਿਲਮ ਦਿਲ ਬੇਚਾਰਾ ਦੀ ਅਦਾਕਾਰਾ ਸੰਜਨਾ ਸੰਘੀ ਨੇ ਹਾਲ ਹੀ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਸ ਗੱਲ ਤੇ ਸੱਚਾਈ ਦੱਸੀ।ਸੁਸ਼ਾਂਤ ਨੇ ਉਨ੍ਹਾਂ ਨਾਲ ਕੋਈ ਬਦਤਮੀਜੀ ਨਹੀਂ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ-ਆਪਣੀ ਸੱਚਾਈ ਪਤਾ ਹੈ, ਲੋਕਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਗੱਲਾਂ ਕਰਲੇ ਸੁਸ਼ਾਂਤ ਸਿੰਘ ਪਰੇਸ਼ਾਨ ਹੋਏ ਸਨ ਅਸਲ ਵਿੱਚ ਮੈਂ ਵੀ ਓਨਾ ਹੀ ਪਰੇਸ਼ਾਨ ਹੋਈ ਸੀ। ਇਹ ਗੱਲ ਦੂਜਿਆਂ ਨੂੰ ਕੀ ਪਤਾ ਕਿ ਮੇਰੇ ਅਤੇ ਸੁਸ਼ਾਂਤ ਦੇ ਵਿੱਚ ਕਿਸ ਤਰ੍ਹਾਂ ਦੀ ਬਾਂਡਿੰਗ ਸੀ।ਉਹ ਮੇਰੇ ਲਈ ਕੀ ਮਾਇਨੇ ਰੱਖਦੇ ਸਨ ਇਸ ਬਾਰੇ ਕੇਵਲ ਸਾਨੂੰ ਪਤਾ ਸੀ।
ਅਸੀਂ ਰੋਜਾਨਾ ਆਰਾਮ ਨਾਲ ਸ਼ੂਟਿੰਗ ਕਰਦੇ ਸੀ, ਇਸ ਤਰ੍ਹਾਂ ਦੇ ਜਦੋਂ ਇੱਕ ਦੋ ਆਰਟਿਕਲ ਆਉਂਦੇ ਸੀ ਤਾਂ ਤੁਸੀਂ ਧਿਆਨ ਨਹੀਂ ਦਿੰਦੇ ਸੀ। ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਕਦੇ ਮੇਰੇ ਅਤੇ ਸੁਸ਼ਾਂਤ ਦੇ ਵਿੱਚ ਦੋ ਦੋਸਤੀ ਤੇ ਫਰਕ ਨਹੀਂ ਪਾਇਆ।ਕਿਉਂਕਿ ਅਜਿਹੀ ਕੋਈ ਗੱਲ ਨਹੀਂ ਹੋਈ ਸੀ। ਸੰਜਨਾ ਨੇ ਇਹ ਵੀ ਕਿਹਾ ਕਿ ਅਸੀਂ ਸੋਚਦੇ ਸੀ ਕਿ ਆਖਿਰ ਅਸੀਂ ਲੋਕਾਂ ਨੂੰ ਇਸ ਗੱਲ ਤੇ ਕਿਸ ਤਰ੍ਹਾਂ ਵਿਸ਼ਵਾਸ ਦਿਲਵਾਏ ਕਿ ਸਾਡੇ ਵਿੱਚ ਸਭ ਕੁੱਝ ਠੀਕ ਹੈ? ਅਸੀਂ ਦੋਵੇਂ ਇੱਕ ਦੂਜੇ ਦੇ ਸੰਗੇ ਦੋਸਤ ਸੀਪਰ ਜਦੋਂ ਅਜਿਹੀ ਖਬਰਾਂ ਆਈਆਂ ਸਨ ਤਾਂ ਸਾਨੂੰ ਥੋੜਾ ਅਜੀਬ ਲੱਗਿਆ ਕਿ ਆਖਿਰ ਲੋਕਾਂ ਦੇ ਸਾਹਮਣੇ ਸੱਚ ਕਿਸ ਤਰ੍ਹਾਂ ਰੱਖੀਏ ਇਹ ਸਾਡੇ ਲਈ ਬਹੁਤ ਅਜੀਬ ਹਾਲਾਤ ਸੀ।ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਦੀ ਸਵੇਰੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।ਮੁੰਬਈ ਪੁਲਿਸ ਦੇ ਅਨੁਸਾਰ ਉਹ ਨਵੰਬਰ 2019 ਤੋਂ ਆਪਣੇ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਹੇ ਸਨ।