sushant sister rani rakhabandan:ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਦੇਸ਼ ਭਰ ‘ਚ ਭੈਣਾਂ ਆਪਣੇ ਭਰਾਵਾਂ ਦੀ ਲਂਮੀ ਉਮਰ ਲਈ ਅਰਦਾਸ ਕਰਦੀਆਂ ਹਨ ਅਤੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਦੀਆਂ ਹਨ । ਪਰ ਜਿਨ੍ਹਾਂ ਭੈਣਾਂ ਦੇ ਭਰਾ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਨੇ ਉਹ ਇਸ ਤਿਉਹਾਰ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਹਨ । ਇਸ ਦਾ ਦੁੱਖ ਤਾਂ ਉਹ ਹੀ ਬਿਆਨ ਕਰ ਸਕਦੀਆਂ ਹਨ ।ਸੁਸ਼ਾਂਤ ਰਾਜਪੂਤ ਦੀਆਂ ਭੈਣਾਂ ਵੀ ਅੱਜ ਦੁਖੀ ਹਨ ।
ਸੁਸ਼ਾਂਤ ਸਿੰਘ ਰਾਜਪੂਤ ਦਾ ਦੇਹਾਂਤ 14 ਜੂਨ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਫਲੈਟ ਵਿੱਚ ਹੋਇਆ ਸੀ। ਸੁਸ਼ਾਂਤ ਦੇ ਅਚਾਨਕ ਚਲੇ ਜਾਣ ਦੇ ਦੁੱਖ ਤੋਂ ਉਨ੍ਹਾਂ ਦੇ ਪਰਿਵਾਰ ਵਾਲੇ ਹੁਣ ਤੱਕ ਬਾਹਰ ਨਹੀਂ ਆ ਪਾਏ ਹਨ।ਸੁਸ਼ਾਂਤ ਦੇ ਅਲਵਿਦਾ ਕਹਿ ਜਾਣ ਤੋਂ ਉਨ੍ਹਾਂ ਦੀਆਂ ਭੈਣਾਂ ਰੱਖੜੀ ਦੇ ਮੌਕੇ ਤੇ ਆਪਣੇ ਭਰਾ ਨੂੰ ਬੇਹੱਦ ਮਿਸ ਕਰ ਰਹੀਆਂ ਹਨ। ਹਰ ਸਾਲ ਦੀ ਤਰ੍ਹਾਂ ਉਹ ਹੁਣ ਸੁਸ਼ਾਂਤ ਨੂੰ ਕਦੇ ਰੱਖੜੀ ਨਹੀਂ ਬੰਨ ਪਾਏਗੀਇਸ ਦੁੱਖ ਨੂੰ ਜਤਾਉਂਦੇ ਹੋਏ ਸੁਸ਼ਾਂਤ ਦੀ ਭੈਣ ਰਾਣੀ ਨੇ ਭਾਵੁਕ ਨੋਟ ਲਿਖਿਆ ਹੈ।
ਗੁਲਸ਼ਾਨ ਮੇਰਾ ਬੱਚਾ
ਅੱਜ ਮੇਰਾ ਦਿਨ ਹੈ
ਅੱਜ ਤੇਰਾ ਦਿਨ ਹੈ
ਅੱਜ ਸਾਡਾ ਦਿਨ ਹੈ
ਅੱਜ ਰੱਖੜੀ ਹੈ।
35 ਸਾਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੂਜਾ ਦੀ ਥਾਲ ਸੱਜੀ ਹੈ। ਆਰਤੀ ਦਾ ਦੀਵਾ ਬਲ ਰਿਹਾ ਹੈ। ਹਲਦੀ-ਚੰਦਨ ਦਾ ਟੀਕਾ ਵੀ ਹੈ।ਮਿਠਾਈ ਵੀ ਹੈ, ਰੱਖੜੀ ਵੀ ਹੈ। ਬਸ ਉਹ ਚਿਹਰਾ ਨਹੀਂ ਹੈ ਜਿਸ ਦੀ ਆਰਤੀ ਉਤਾਰ ਸਕਾਂ, ਉਹ ਲਲਾਟ ਨਹੀਂ ਹੈ ਜਿਸ ਤੇ ਟੀਕਾ ਸਜਾ ਸਕਾਂ । ਉਹ ਗੁਟ ਨਹੀੰ ਜਿਸ ਤੇ ਰੱਖੜੀ ਬੰਨ ਸਕਾਂ ਉਹ ਮੁੰਹ ਨਹੀਂ ਜਿਸ ਨੂੰਮੀਠਾ ਕਰ ਸਕਾਂ , ਉਹ ਮੱਥਾ ਨਹੀਂ ਜਿਸ ਨੂੰ ਚੁੱਮ ਸਕਾਂ, ਉਹ ਭਰਾ ਨਹੀ ਜਿਸ ਨੂੰ ਗੱਲ ਲਾ ਸਕਾਂ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਰਨ ਦੇ ਕਾਰਨ ਦੀ ਜਾਂਚ ਪੜਤਾਲ ਦੋ ਰਾਜਾਂ ਦੀ ਪੁਲਿਸ ਕਰ ਰਹੀ ਹੈ। ਬਿਹਾਰ ਪੁਲਿਸ ਮਾਮਲੇ ਦੀ ਜਾਂਚ ਦੇ ਲਈ ਮੁੰਬਈ ਪਹੁੰਚੀ ਹੈ।ਉੱਥੇ ਪਹਿਲਾਂ ਤੋਂ ਇਸ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਤੇ ਬਿਹਾਰ ਪੁਲਿਸ ਨੇ ਸਾਥ ਨਾ ਕਰਨ ਦਾ ਇਲਜਾਮ ਲਗਾਇਆ ਹੈ। ਦੋਵੇਂ ਰਾਜਾਂ ਦੀ ਪੁਲਿਸ ਦੇ ਵਿੱਚ ਸੁਸ਼ਾਂਤ ਕੇਸ ਨੂੰਲੈ ਕੇ ਖਿੱਚਤਾਨ ਚਲ ਰਹੀ ਹੈ। ਉੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਦਾ ਪਰਿਵਾਰ ਇਨਸਾਫ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।