sushant suicide doctors statement:ਮਰਿਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਤਿੰਨ Psychiatrists ਅਤੇ Psychotherapist ਦਾ ਬਿਆਨ ਦਰਜ ਕੀਤਾ ਹੈ।ਮੁੰਬਈ ਪੁਲਿਸ ਦੇ ਮੁਤਾਬਿਕ ਸੁਸ਼ਾਂਤ ਸਿੰਘ ਨਵੰਬਰ 2019 ਦੇ ਬਾਅਦ ਤੋਂ ਟ੍ਰੀਟਮੈਂਟ ਲੈ ਰਹੇ ਸਨ । ਮੁੰਬਈ ਪੁਲਿਸ ਦੇ ਸੂਤਰਾਂ ਤੋਂ ਹੁਣ ਕਾਫੀ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਦੇ ਸੂਤਰਾਂ ਮੁਤਾਬਿਕ ਇੱਕ ਮਨੋਚਿਕਿਤਸਕ ਨੇ ਦੱਸਿਆ ਹੈ ਕਿ ਸੁਸ਼ਾਂਤ ਸਿੰਘ ਨੂੰ ਬਾਈਪੋਲਰ ਡਿਸਆਡਰ ਦੀ ਬੀਮਾਰੀ ਸੀ, ਜਦੋਂ ਕਿ ਬਾਕੀ ਡਾਕਟਰਜ਼ ਦੇ ਮੁਤਾਬਿਕ ਸੁਸ਼ਾਂਤ ਸਿੰਘ ਦਾ ਜੀਵਣ ਬੇਹੱਦ ਤਨਾਅ ਵਿੱਚ ਬਤੀਤ ਹੋ ਰਿਹਾ ਸੀ ਪਰ ਇਸ ਤਨਾਅ ਦਾ ਕਾਰਨ ਕੀ ਸੀ, ਇਸ ਸਵਾਲ ਦਾ ਜਵਾਬ ਕੋਈ ਵੀ ਡਾਕਟਰ ਨਹੀਂ ਦੇ ਪਾਇਆ ਹੈ।ਹੁਣ ਡਾਕਟਰਜ਼ ਦਾ ਇਹ ਹੀ ਜਵਾਬ ਮੁੰਬਈ ਪੁਲਿਸ ਦੇ ਲਈ ਉਲਝਨ ਤੇ ਮੁਸ਼ਕਿਲਾਂ ਵਧਾ ਰਿਹਾ ਹੈ। ਸਾਈਂਸ ਦੀ ਭਾਸ਼ਾ ਵਿੱਚ ਬਾਈਪੋਲਰ ਡਿਸਆਡਰ ਇੱਕ ਅਜਿਹੀ ਮਾਨਸਿਕ ਬੀਮਾਰੀ ਹੁੰਦੀ ਹੈ, ਜਿਸ ਵਿੱਚ ਮਰੀਜ ਦੇ ਵਰਤਾਅ ਵਿੱਚ ਬਹੁਤ ਤੇਜੀ ਨਾਲ ਬਹੁਤ ਵੱਡੇ ਬਦਲਾਅ ਆਉਂਦੇ ਹਨ।ਇਸ ਨੂੰ ਡੁੰਘਾ ਸਦਮਾ ਵੀ ਕਿਹਾ ਜਾਂਦਾ ਹੈ।ਇਸ ਵਿੱਚ ਮਰੀਜ ਦੇ ਮਨ ਵਿੱਚ ਭਾਵਨਾਤਮਕ ਰੂਪ ਤੋਂ ਬਹੁਤ ਤੇਜੀ ਦੇ ਨਾਲ ਹਫੜਾ ਤਫੜੀ ਹੁੰਦੀ ਹੈ।
ਡਾਕਟਰਜ਼ ਦੇ ਮੁਤਾਬਿਕ ਸੁਸ਼ਾਂਤ ਸਿੰਘ ਨੂੰ ਆਪਣਾ ਇਲਾਜ ਕਰਨ ਵਾਲੇ ਡਾਕਟਰਜ਼ ਤੇ ਵੀ ਵਿਸ਼ਵਾਸ ਨਹੀਂ ਸੀ, ਸ਼ਾਇਦ ਇਹ ਹੀ ਕਾਰਨ ਸੀ ਕਿ ਉਹ ਹਰ ਡਾਕਟਰ ਤੋਂ ਜਿਆਦਾ ਤੋਂ ਜਿਆਦਾ ਦੋ ਜਾਂ ਤਿੰਨ ਵਾਰ ਮਿਲਦਾ ਸੀ ਅਤੇ ਫਿਰ ਡਾਕਟਰ ਬਦਲ ਦਿੰਦਾ ਸੀ।ਸੁਸ਼ਾਂਤ ਸਿੰਘ ਦਾ ਇਲਾਜ ਕਰ ਰਹੇ ਲਗਭਗ ਸਾਰੇ ਡਾਕਟਰਜ਼ ਦੇ ਮੁਤਾਬਿਕ ਉਹ ਦਵਾਈਆਂ ਵੀ ਠੀਕ ਸਮੇਂ ਜਾਂ ਜਿਆਦਾ ਸਮੇਂ ਤੱਕ ਨਹੀਂ ਲੈਂਦੇ ਸੀ।ਆਖਿਰੀ ਵਾਰ ਉਨ੍ਹਾਂ ਨੇ ਜਿਹੜੇ ਡਾਕਟਰ ਤੋਂ ਆਪਣਾ ਇਲਾਜ ਕਰਵਾਇਆ ਉਹ ਉਨ੍ਹਾਂ ਨੂੰ ਬਾਈਪੋਲਰ ਡਿਸਆਰਡਰ ਦਾ ਟ੍ਰੀਟਮੈਂਟ ਦੇ ਰਹੇ ਸਨ।
ਲਾਕਡਾਊਨ ਦੇ ਕਾਰਨ ਤੋਂ ਅਪ੍ਰੈਲ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਡਾਕਟਰ ਦੇ ਕੋਲ ਜਾਣ ਦੀ ਥਾਂ ਫੋਨ ਤੇ ਹੀ ਸਲਾਹ ਲੈਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਡਾਕਟਰ ਨੂੰ ਲੱਗਦਾ ਹੈ ਕਿ ਬੀਤੇ ਦੋ ਜਾਂ ਤਿੰਨ ਮਹੀਨੇ ਵਿੱਚ ਸੁਸ਼ਾਂਤ ਨੇ ਆਪਣੀਆਂ ਦਵਾਈਆਂ ਲੈਣਾ ਵੀ ਬੰਦ ਕਰ ਦਿੱਤਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਜਰੂਰੀ ਸਲਾਹ ਦਾ ਵੀ ਉਹ ਇਸਤੇਮਾਲ ਨਹੀਂ ਕਰ ਰਹੇ ਸਨ।