ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਦੀ ਮੌਜੂਦਗੀ ਵਿੱਚ ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” ਦਾ ਪ੍ਰੀਮਿਅਰ ਹੋਇਆ, ਜਿਸ ਵਿੱਚ ਤਰਸੇਮ ਜੱਸੜ, ਸ਼ਿਵਜੋਤ, ਸੁਨੰਦਾ ਸ਼ਰਮਾ, ਜੀ ਖਾਨ, ਸੰਦੀਪ ਬਰਾੜ, ਬੰਟੀ ਬੈਂਸ, ਜੋਬਨ ਸੰਧੂ, ਗਰਿੰਦਰ ਸਿੱਧੂ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਫਿਲਮ ਦੀ ਸਾਰੀ ਸਟਾਰ ਕਾਸਟ ਨੇ ਇਹਨਾਂ ਮਹਿਮਾਨਾਂ ਦਾ ਸੁਆਗਤ ਕੀਤਾ। ਫਿਲਮ ਇੱਕ ਵਿਲੱਖਣ ਕਹਾਣੀ ਹੋਣ ਦੇ ਨਾਲ ਦਰਸ਼ਕਾਂ ਨੂੰ ਸੰਦੇਸ਼ ਵੀ ਪ੍ਰਦਾਨ ਕਰਦੀ ਹੈ।
ਫਿਲਮ ਦੇ ਵੱਖਰੇ ਵਿਸ਼ੇ ਨੇ ਪ੍ਰੀਮਿਅਰ ਉੱਤੇ ਪਹੁੰਚੇ ਹਰ ਸ਼ਕਸ ਨੂੰ ਭਾਵੁਕ ਕੀਤਾ, ਨਾਲ ਹੀ ਕਲਾਕਾਰਾਂ ਦੁਆਰਾ ਨਿਭਾਏ ਹੋਏ ਫਿਲਮ ਦੇ ਕਿਰਦਾਰਾਂ ਨੂੰ ਬੇਹੱਦ ਪਸੰਦ ਕੀਤਾ ਗਿਆ। ਫਿਲਮ ਦੇ ਹਰ ਇੱਕ ਕਿਰਦਾਰ ਦੀ ਆਪਣੀ ਇੱਕ ਵੱਖਰੀ ਭੂਮਿਕਾ ਹੈ ਜੋ ਉਨ੍ਹਾਂ ਹੀ ਕਹਾਣੀਆਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਜੋ ਸਿਰਫ ਕਹਾਣੀਆਂ ਬਣਕੇ ਰਹਿ ਗਏ ਨੇ। ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪੇਸ਼ ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” ਮਿਤੀ 7 ਅਪ੍ਰੈਲ 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਫਿਲਮ ਦਾ ਨਿਰਦੇਸ਼ਨ “ਉਦੈ ਪ੍ਰਤਾਪ ਸਿੰਘ” ਦੁਆਰਾ ਅਤੇ ਫਿਲਮ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ, ਅਤੇ ਸੰਤੋਸ਼ ਸੁਭਾਸ਼ ਥੀਟੇ ਨਿਰਮਿਤ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਫਿਲਮ ਜਗਦੀਪ ਵੜਿੰਗ” ਦੁਆਰਾ ਲਿਖੀ ਗਈ ਹੈ। ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਡਿਸਟ੍ਰਿਬਿਊਟ ਕੀਤਾ ਜਾਵੇਗਾ।
ਫਿਲਮ “ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਰਿਲੀਜ਼ ਹੋਵੇਗੀ।