Diljit Dosanjh Jazzy B: ਪੰਜਾਬੀ ਗਾਣੇ ਵਿੱਚ ਇਤਰਾਜ਼ਯੋਗ ਟਿੱਪਣੀਆਂ ਕਰਨ ਤੇ ਦੇ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਦਿਲਜੀਤ ਦੁਸ਼ਾਂਝ ਤੇ ਜਸਵਿੰਦਰ ਸਿੰਘ ਬੈਂਸ ਉਰਫ ਜੈਜ਼ੀ ਬੀ ਸਿੰਘ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਸਪੈਸ਼ਲ ਕ੍ਰਾਈਮ ਸੈੱਲ ਵੱਲੋਂ ਇਹ ਕਾਰਵਾਈ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਗਈ। ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਜੈਜ਼ੀ ਬੀ ਵੱਲੋਂ ਪੁੱਤ ਸਰਦਾਰਾਂ ਦੇ ਗਾਣੇ ਵਿੱਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਅਤੇ ਹਥਿਆਰਾਂ ਦੀ ਸ਼ਰੇਆਮ ਨੁਮਾਇਸ਼ ਕੀਤੀ ਗਈ ਹੈ।
ਇਸ ਤਰ੍ਹਾਂ ਪੰਜਾਬੀ ਗਾਇਕ ਦਿਲਜੀਤ ਦੁਸ਼ਾਂਝ ਵੱਲੋਂ ਖਾੜਕੂਵਾਦ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਯੂ ਟੂਉਬ ‘ਤੇ ਇਕ ਹੋਰ ਗਾਣਾ ਅਪਲੋਡ ਕੀਤਾ ਗਿਆ ਸੀ। ਮੰਡ ਵੱਲੋਂ ਭਾਵੇਂ ਇਸ ਸਬੰਧੀ ਸ਼ਿਕਾਇਤ ਕੁਝ ਸਮਾਂ ਪਹਿਲਾਂ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਇਸ ਦੀ ਜਾਂਚ ਦਾ ਕੰਮ ਸ਼ੁਰੂ ਹੁਣ ਕੀਤਾ ਗਿਆ ਹੈ। ਅੱਜ ਪੁਲਿਸ ਵੱਲੋਂ ਗੁਰਸਿਮਰਨ ਸਿੰਘ ਮੰਡ ਦੇ ਬਿਆਨ ਕਲਮਬੰਦ ਕੀਤੇ ਗਏ, ਜਦਕਿ ਇਨ੍ਹਾਂ ਦੋ ਮੱਸ ਗਾਇਕਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਜਾਂਚ ਕਰ ਰਹੇ ਅਧਿਕਾਰੀ ਏ ਸੀ ਪੀ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਗਾਇਕਾਂ ਨੂੰ ਸੰਮਨ ਭੇਜ ਕੇ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੁਲਿਸ ਇਨ੍ਹਾਂ ਗਾਇਕਾਂ ਤੇ ਕੀ ਕਾਰਵਾਈ ਕਰਦੀ ਹੈ।