ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਾਰਿਆਂ ਨੂੰ ਨੂੰ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਦੀਵਾਲੀ ਬਾਰੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਸਨੇ ਕਿਹਾ ਕਿ ਇਹ ਕਦੇ ਉਸਦਾ ਮਨਪਸੰਦ ਤਿਉਹਾਰ ਸੀ, ਪਰ ਆਪਣੇ ਪਰਿਵਾਰ ਤੋਂ ਵੱਖ ਹੋਣ ਤੋਂ ਬਾਅਦ, ਉਸਨੇ ਇਸਨੂੰ ਮਨਾਉਣਾ ਬੰਦ ਕਰ ਦਿੱਤਾ।
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਸੋਸ਼ਲ ਮੀਡੀਆ (ਇੰਸਟਾਗ੍ਰਾਮ) ਉੱਤੇ ਸ਼ੇਅਰ ਕਰਦਿਆਂ ਦੱਸਿਆ ਕਿ, “ਦੀਵਾਲੀ ਮੇਰਾ ਮਨਪਸੰਦ ਤਿਉਹਾਰ ਹੈ। ਮੈਂ ਜਦੋਂ ਪਿੰਡ ਹੁੰਦਾ ਸੀ, ਤਾਂ ਖੂਬ ਪਟਾਕੇ ਚਲਾਉਂਦਾ ਸੀ। ਸ਼ਾਮ 4 ਵੱਜਦੇ ਤੋਂ ਹੀ ਦੀਵਾਲੀ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਂਦਾ ਅਤੇ ਪਹਿਲਾਂ ਅਸੀ ਗੁਰਦੁਆਰਾ ਸਾਹਿਬ ਦੀਵਾ ਜਗਾਉਂਦੇ ਸੀ। ਫਿਰ ਅਸੀਂ ਸਾਡੇ ਪਿੰਡ ਸ਼ਿਵ ਜੀ ਦਾ ਸ਼ਿਵਾਲਾ ਜਾ ਕੇ, ਉੱਥੇ ਦੀਵੇ ਜਗਾਉਣੇ, ਫਿਰ ਪੀਰਾਂ ਦੀ ਥਾਂ ਦੀਵੇ ਜਗਾਉਂਦੇ ਅਤੇ ਗੁੱਗਾ ਪੀਰ ਵਿਖੇ ਜਾ ਕੇ ਦੀਵਾ ਜਗਾਉਂਦੇ। ਫਿਰ ਉਡੀਕ ਹੁੰਦੀ ਸੀ ਘਰ ਜਾ ਕੇ ਪਟਾਕੇ ਚਲਾਉਣੇ।
ਦਿਲਜੀਤ ਨੇ ਅੱਗੇ ਕਿਹਾ- ਦੀਵੇ ਜਗਾਉਣ ਤੋਂ ਬਾਅਦ ਅਸੀਂ ਜਿੰਨੇ ਹੁੰਦੇ ਸੀ, ਉਹ ਪਟਾਕੇ ਚਲਾ ਲੈਂਦੇ ਸੀ। ਫਿਰ ਵਿਦੇਸ਼ ਤੋਂ ਆਏ ਵਲੈਤੀਏ ਕੋਲ ਸਾਡੇ ਨਾਲੋਂ ਵੱਧ ਪਟਾਕੇ ਹੁੰਦੇ ਸੀ। ਫਿਰ ਆਪਣੇ ਪਟਾਕੇ ਚਲਾ ਕੇ ਉਨ੍ਹਾਂ ਵੱਲ ਦੇਖਣਾ, ਕਿ ਸਾਨੂੰ ਵੀ ਦੇ ਦਿਓ ਹੋਰ। ਪਰ ਹੁਣ ਪਿੰਡ ਤੋਂ ਬਾਹਰ ਆ ਗਿਆ, ਤਾਂ ਇੱਕਲਾ ਪੈ ਗਿਆ ਤਾਂ ਪਟਾਕੇ ਚਲਾਉਣੇ ਬੰਦ ਕਰ ਦਿੱਤੇ। ਹੁਣ ਪਟਾਕਿਆਂ ਤੋਂ ਡਰ ਜਿਹਾ ਲੱਗਦਾ ਕਿ, ਚਲੋ ਛੱਡੋ ਕਾਹਨੂੰ…, ਪਰ ਦਿਵਾਲੀ ਮੇਰਾ ਫੇਵਰੇਟ ਤਿਉਹਾਰ ਹੈ।”
ਇਹ ਵੀ ਪੜ੍ਹੋ : ਲੁਧਿਆਣਾ ‘ਚ ਕਾਰੋਬਾਰੀ ਦੇ ਘਰ ਦੇ ਬਾਹਰ ਦੇਰ ਰਾਤ ਚੱਲੀਆਂ ਗੋ/ਲੀਆਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ‘Aura ਐਲਬਮ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਗਾਇਕ ਦਿਲਜੀਤ ਦੁਸਾਂਝ ਇਸ ਐਲਬਮ ‘ਔਰਾ’ ਵਿੱਚ 10 ਗੀਤ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਗੀਤਾਂ ਵਿੱਚ ਸੇਨੋਰੀਟਾ, ਕੁਫਰ, ਯੂ ਐਂਡ ਮੀ, ਚਾਰਮਰ, ਬੈਨ, ਬੱਲੇ ਬੱਲੇ, ਗੁੰਡਾ, ਮਾਹੀਆ, ਬ੍ਰੋਕਨ ਸੋਲ, ਅਤੇ ਗੌਡ ਬਲੇਸ ਆਦਿ ਸ਼ਾਮਲ ਹਨ। ਦੱਸ ਦਈਏ ਕਿ ਗਾਇਕ ਦੀ ਇਹ ਐਲਬਮ ਅਤੇ ਗੀਤ 15 ਅਕਤੂਬਰ ਨੂੰ ਰਿਲੀਜ਼ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























