ਰੀਰੀ ਸਾਂਗ ਦਾ ਆਡੀਓ ਰਿਲੀਜ਼ ਕਰਨ ਤੋਂ ਬਾਅਦ ਬਾਲੀਵੁੱਡ ਐਕਟਰ-ਸਿੰਗਰ ਦਿਲਜੀਤ ਦੁਸਾਂਝ ਨੇ ਬੁੱਧਵਾਰ ਨੂੰ ਇਸ ਗਾਣੇ ਦਾ ਵੀਡੀਓ ਰਿਲੀਜ਼ ਕੀਤਾ।ਦਿਲਜੀਤ ਦੁਸਾਂਝ ਨੇ ਇਹ ਗਾਣਾ ਇੰਟਰਨੈਸ਼ਨਲ ਸਟਾਰ ਰਿਹਾਨਾ ਨੂੰ ਡੈਡੀਕੇਟ ਕੀਤਾ ਹੈ।ਦੱਸਣਯੋਗ ਹੈ ਕਿ ਰਿਹਾਨਾ ਨੇ ਬੀਤੇ ਦਿਨੀਂ ਕਿਸਾਨ ਅੰਦੋਲਨ ਦੇ ਸਮਰਥਨ ‘ਚ ਟਵੀਟ ਕੀਤਾ ਸੀ ਜਿਸਤੋਂ ਬਾਅਦ ਇਹ ਮੁੱਦਾ ਦੇਖਦੇ ਹੀ ਨੈਸ਼ਨਲ ਤੋਂ ਇੰਟਰਨੈਸ਼ਨਲ ਬਣ ਗਿਆ।ਰਿਹਾਨਾ ਤੋਂ ਬਾਅਦ ਤਮਾਮ ਹੋਰ ਇੰਟਰਨੈਸ਼ਨਲ ਸੈਲੇਬਸ ਨੇ ਵੀ ਕਿਸਾਨ ਅੰਦੋਲਨ ‘ਤੇ ਟਵੀਟ ਕੀਤਾ ਸੀ।ਰੀਰੀ ਸਾਂਗ ਨੂੰ ਲਿਖਿਆ ਹੈ ਰਾਜ ਰਣਜੋਧ ਨੇ ਅਤੇ ਇਸ ਨੂੰ ਸੰਗੀਤ ਦਿੱਤਾ ਹੈ ਇੰਟੇਂਸ ਨੇ।ਇਸ ਗਾਣੇ ਨੂੰ ਦਿਲਜੀਤ ਨੇ ਰਿਹਾਨਾ ਵਲੋਂ ਕਿਸਾਨ ਅੰਦੋਲਨ ‘ਤੇ ਟਵੀਟ ਕੀਤੇ ਜਾਣ ਦੇ ਕੁਝ ਹੀ ਸਮੇਂ ਬਾਅਦ ਰਿਲੀਜ਼ ਕੀਤਾ ਸੀ।ਜਿਥੋਂ ਤੱਕ ਮਿਊਜ਼ਿਕ ਵੀਡੀਓ ਦੀ ਗੱਲ ਹੈ ਤਾਂ ਇਸ ‘ਚ ਰਿਹਾਨਾ ਦੇ ਕਿਲਪਸ ਨੂੰ ਇਸਤੇਮਾਲ ਕੀਤਾ ਗਿਆ ਹੈ।
ਇਸ ਮਿਊਜ਼ਿਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, ”ਤੇਰੇ ਕਾਨਸਰਟ ‘ਚ ਆਉਂਗਾ ਕੁੜਤਾ ਪਜ਼ਾਮਾ ਪਹਿਨ ਕੇ” ਦਿਲਜੀਤ ਨੇ ਰਿਹਾਨਾ ਦੇ ਟਵੀਟ ਦੇ ਅੱਗੇ ਦਿਲ ਵਾਲਾ ਇਮੋਜ਼ੀ ਵੀ ਬਣਾਇਆ ਹੈ।ਗਾਣੇ ‘ਚ ਰਿਹਾਨਾ ਦੇ ਪ੍ਰਤੀ ਸਨਮਾਨ ਅਤੇ ਪਿਆਰ ਪ੍ਰਗਟ ਕੀਤਾ ਗਿਆ ਹੈ ਅਤੇ ਇਸ ਨੂੰ ਬਿਲਕੁਲ ਦਿਲਜੀਤ ਵਾਲੇ ਅੰਦਾਜ਼ ‘ਚ ਗਾਇਆ ਅਤੇ ਬਣਾਇਆ ਗਿਆ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਕਾਯਲੀ ਜੈਨਰ ਅਤੇ ਕਰੀਨਾ ਕਪੂਰ ਨੂੰ ਡੈਡੀਕੇਟ ਕਰਦਿਆਂ ਹੋਏ ਗਾਣੇ ਬਣਾ ਚੁੱਕੇ ਹਨ।ਦਿਲਜੀਤ ਵਲੋਂ ਸ਼ੇਅਰ ਕੀਤਾ ਗਿਆ ਇਹ ਗਾਣਾ ਅਤੇ ਇਸਦਾ ਵੀਡੀਓ ਫੈਨਸ ਨੂੰ ਕਾਫੀ ਪਸੰਦ ਆਇਆ ਹੈ।
ਸ਼ੇਰਨੀ ਵਾਂਗ ਗੱਜੀ ਹਰਸਿਮਰਤ ਲੋਕ ਸਭਾ ‘ਚ ਭਿੜ ਗਈ ਭਾਜਪਾ MP ਨਾਲ, ਵੇਖੋ ਕਿਵੇਂ ਕੱਢੀਆਂ ਰੜਕਾਂ !