during treatment kiran kher raise hand nursing staff: ਚੰਡੀਗੜ ਸੰਸਦ ਮੈਂਬਰ ਕਿਰਨ ਖੇਰ ਦੇ ਇਲਾਜ ਦੌਰਾਨ ਉਨ੍ਹਾਂ ਦੇ ਸਿਆਸੀ ਸਲਾਹਕਾਰ ‘ਤੇ ਨਰਸਿੰਗ ਸਟਾਫ ‘ਤੇ ਹੱਥ ਉਠਾਉਣ ਦੀ ਕੋਸ਼ਿਸ਼ ਦਾ ਦੋਸ਼ ਲੱਗਾ ਹੈ।ਮਾਮਲੇ ‘ਚ ਨਰਸਿੰਗ ਸਟਾਫ ਨੇ ਕਾਰਵਾਈ ਦੀ ਮੰਹ ਕੀਤੀ ਹੈ।ਦੱਸਣਯੋਗ ਹੈ ਕਿ ਵੀਰਵਾਰ ਨੂੰ ਹੱਥ ‘ਚ ਫ੍ਰੈਕਚਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸੈਕਟਰ-23 ਦੇ ਹਸਪਤਾਲ ‘ਚ ਲੈ ਜਾਇਆ ਗਿਆ ਸੀ।ਇਸ ਦੌਰਾਨ ਸੰਸਦ ਮੈਂਬਰ ਦੇ ਨਾਲ ਸਿਆਸੀ ਸਲਾਹਕਾਰ ਸਹਿਦੇਵ ਸਲਾਰਿਆ ਉਨ੍ਹਾਂ ਦੇ ਨਾਲ ਸਨ।ਵੀਰਵਾਰ ਦੀ ਰਾਤ ਤੱਕ ਸੰਸਦ ਮੈਂਬਰ ਦੇ ਹੱਥ ਦੀ ਸਰਜਰੀ ਚਲਦੀ ਰਹੀ।ਸਰਜਰੀ ਤੋਂ ਬਾਅਦ ਉਨ੍ਹਾਂ ਨੇ ਓਟੀ ਤੋਂ ਪ੍ਰਾਈਵੇਟ ਰੂਮ ‘ਚ ਸ਼ਿਫਟ ਕੀਤਾ ਗਿਆ।ਸ਼ਿਫਟ ਕਰਨ ਤੋਂ ਬਾਅਦ ਨਰਸਿੰਗ ਸਟਾਫ ਵਲੋਂ ਸੰਸਦ ਮੈਂਬਰ ਦੇ ਰੂਮ ‘ਚ ਮੌਜੂਦ
ਕਮਲ ਰਾਮ ਦੀ ਔਰਤ ਨੂੰ ਦਵਾਈਆਂ ਲਈ ਦੱਸਿਆ ਅਤੇ ਕਿਹਾ ਕਿ ਦਵਾ ਬਾਹਰ ਤੋਂ ਲੈ ਆਵੇ।ਉਸਦੇ ਕੁਝ ਦੇਰ ਬਾਅਦ ਕਿਰਨ ਖੇਰ ਦੇ ਕਰੀਬੀ ਸਹਿਦੇਵ ਸਲਾਰਿਆ ਕਾਉਂਟਰ ‘ਤੇ ਆਏ ਅਤੇ ਮੇਲ ਨਰਸਿੰਗ ਸਟਾਫ ਨੂੰ ਕਾਉਂਟਰ ਤੋਂ ਬਾਹਰ ਆਉਣ ਨੂੰ ਕਿਹਾ।ਉਸ ਤੋਂ ਬਾਅਦ ਸਟਾਫ ਨੂੰ ਖਿੱਚ ਕੇ ਕਾਉਂਟਰ ਤੋਂ ਬਾਹਰ ਕੱਢਿਆ ਅਤੇ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਹੋਰ ਲੋਕਾਂ ਨੇ ਆ ਕੇ ਸਟਾਫ ਮੈਂਬਰ ਨੂੰ ਛੁਡਾਇਆ।ਇਸ ਘਟਨਾ ਤੋਂ ਬਾਅਦ ਨਰਸਿੰਗ ਸਟਾਫ ਨੇ ਲਿਖਤੀ ‘ਚ ਹਸਪਤਾਲ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸਦੇ ਲਈ ਦੋਸ਼ੀ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।ਅੱਜ ਨਰਸਿਜ ਵੈਲਫੇਅਰ ਐਸੋਸੀਏਸ਼ਨ ਦੇ ਅਧਿਕਾਰੀ ਮੀਟਿੰਗ ਕਰ ਕੇ ਇਸ ਮਾਮਲੇ ‘ਤੇ ਫੈਸਲੇ ਕਰਨਗੇ।ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਵੀ ਸ਼ਹਿਰ ਦੇ ਇੱਕ ਡਿਸਕੋ ‘ਚ ਸਲਾਰਿਆ ਨੇ ਬਰਥਡੇ ਪਾਰਟੀ ਰੱਖੀ ਸੀ।ਜਿਸ ‘ਚ ਗੋਲੀਆਂ ਚੱਲ ਗਈਆਂ ਸਨ।ਜਿਸ ਦੇ ਚੱਲਦਿਆਂ ਇਕ ਨੌਜਵਾਨ ਜਖਮੀ ਹੋਇਆ ਸੀ।ਇਸ ਮਾਮਲੇ ‘ਚ ਸਲਾਰਿਆ ਦਾ ਨਾਮ ਆਇਆ ਸੀ।ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ।
ਇਹ ਵੀ ਦੇਖੋ:ਪੰਜਾਬ ਦੇ ਕਿਸਾਨ ਪਹੁੰਚੇ ਦਿੱਲੀ, ਬੰਗਲਾ ਸਾਹਿਬ ਅਰਦਾਸ ਕਰਕੇ ਕੂਚ ਕੀਤੀ ਕੇਂਦਰੀ ਮੰਤਰੀਆਂ ਵੱਲ…