ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਹਰਿਆਣਾ ਦੇ ਅੰਬਾਲਾ ਵਿੱਚ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਰ ‘ਤੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਪਰਮੀਸ਼ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹ ਠੀਕ ਹੈ।

ਦਰਅਸਲ, ਪਰਮੀਸ਼ ਵਰਮਾ ਆਪਣੀ ਆਉਣ ਵਾਲੀ ਫਿਲਮ ‘ਸ਼ੇਰਾ’ ਦੀ ਸ਼ੂਟਿੰਗ ਲਈ ਅੰਬਾਲਾ ਆਏ ਹੋਏ ਹਨ, ਸੋਮਵਾਰ ਨੂੰ ਇੱਥੇ ਇੱਕ ਟੇਕ ਦੌਰਾਨ ਪਰਮੀਸ਼ ਦੀ ਕਾਰ ‘ਤੇ ਇੱਕ ਨਕਲੀ ਗੋਲੀ ਚਲਾਈ ਗਈ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਕਿਉਂਕਿ ਇਸ ਦੌਰਾਨ ਪਰਮੀਸ਼ ਕਾਰ ਦੇ ਅੰਦਰ ਬੈਠਾ ਸੀ ਤਾਂ ਸ਼ੀਸ਼ਾ ਟੁੱਟ ਕੇ ਉਸ ਦੇ ਚਿਹਰੇ ‘ਤੇ ਲੱਗਿਆ, ਜਿਸ ਨਾਲ ਉਨ੍ਹਾਂ ਦਾ ਚਿਹਰਾ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕ.ਤ/ਲ ਦਾ ਮਾਮਲਾ: ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਖਿਲਾਫ਼ ਚਾਲਾਨ ਪੇਸ਼
ਪਰਮੀਸ਼ ਇਲਾਜ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਿਆ ਹੈ ਅਤੇ ਫਿਲਮ ਦੀ ਸ਼ੂਟਿੰਗ ਅੱਧ ਵਿਚਕਾਰ ਹੀ ਰੋਕ ਦਿੱਤੀ ਗਈ ਹੈ। ਹਾਲਾਂਕਿ, ਇਸ ਪੂਰੀ ਘਟਨਾ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ, ਪਰ ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਾਰ ਦੀ ਸੀਟ ‘ਤੇ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ – “ਮੈਂ ਪਰਮਾਤਮਾ ਦੇ ਕਿਰਪਾ ਨਾਲ ਠੀਕ ਹਾਂ। ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਲਈ ਧੰਨਵਾਦੀ ਹਾ।”
ਵੀਡੀਓ ਲਈ ਕਲਿੱਕ ਕਰੋ -:
























