ਇਕਵਾਡੋਰ ਦੀ ਬਿਊਟੀ ਕੁਈਨ ਅਤੇ ਸੋਸ਼ਲ ਮੀਡੀਆ ‘ਤੇ ਕਹਿਰ ਢਾਉਣ ਵਾਲੀ ਲੈਂਡੀ ਪਰੇਜਾ ਗੋਇਬੂਰੋ ਦੀ ਇੱਕ ਰੈਸਟੋਰੈਂਟ ਵਿੱਚ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਹ ਸੀ ਫੂਡ ਦਾ ਆਨੰਦ ਲੈਣ ਲਈ ਇਕ ਰੈਸਟੋਰੈਂਟ ਪਹੁੰਚੀ ਸੀ। ਖਾਣਾ ਖਾਂਦੇ ਸਮੇਂ ਉਸ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ‘ਚ ਉਨ੍ਹਾਂ ਨੇ ਆਪਣੀ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਬਦਮਾਸ਼ਾਂ ਨੂੰ ਲੋਕੇਸ਼ਨ ਦਾ ਪਤਾ ਲੱਗਾ ਅਤੇ ਦੋ ਬੰਦੂਕਧਾਰੀ ਰੈਸਟੋਰੈਂਟ ‘ਚ ਪਹੁੰਚ ਗਏ। ਉਸ ਨੇ ਬਿਊਟੀ ਕੁਈਨ ਦੀ ਮੌਕੇ ‘ਤੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
23 ਸਾਲਾ ਪਰੇਜਾ ਗੋਇਬੂਰੋ ਨੇ 2022 ਮਿਸ ਇਕਵਾਡੋਰ ਮੁਕਾਬਲੇ ਵਿਚ ਵੀ ਹਿੱਸਾ ਲਿਆ ਸੀ। 28 ਅਪ੍ਰੈਲ ਨੂੰ ਕਿਵੇਡੋ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਉੱਥੇ ਪਹੁੰਚੀ ਸੀ। ਇੱਕ ਰਿਪੋਰਟ ਮੁਤਾਬਕ ਗੋਇਬੂਰੋ ਦਾ ਨਸ਼ਾ ਤਸਕਰ ਲਿਯਾਂਦਰੋ ਨੋਰੇਰੋ ਨਾਲ ਸਬੰਧ ਸੀ। ਨਸ਼ਾ ਤਸਕਰ ਦੀ ਇੱਕ ਸਾਲ ਪਹਿਲਾਂ ਹੀ ਜੇਲ੍ਹ ਵਿੱਚ ਦੰਗੇ ਦੌਰਾਨ ਮੌਤ ਹੋ ਗਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਬਿਊਟੀ ਕੁਈਨ ਨੇ ਆਪਣੀ ਮੌਤ ਤੋਂ ਪਹਿਲਾਂ ਵੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਉਹ ਗੇਟ ਨੇੜੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਦੋ ਬੰਦੂਕਧਾਰੀ ਆਏ। ਇੱਕ ਬੰਦੂਕਧਾਰੀ ਨੇ ਗੋਇਬਰੋ ‘ਤੇ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਗੋਇਬੂਰੋ ਨੂੰ ਤਿੰਨ ਗੋਲੀਆਂ ਲੱਗੀਆਂ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਸ਼ਾ ਤਸਕਰ ਨੋਰੇਰੋ ਗੋਇਬਰੋ ਨੂੰ ਮਹਿੰਗੇ ਤੋਹਫ਼ੇ ਦਿੰਦੇ ਸਨ। ਇਸ ਤੋਂ ਇਲਾਵਾ ਨੋਰੇਰੋ ਦੇ ਫੋਨ ‘ਚ ਬਿਊਟੀ ਕੁਈਨ ਦੀਆਂ ਤਸਵੀਰਾਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ : ਨੰਗਲ ਅੰਬੀਆਂ ਦੇ ਕ.ਤ.ਲ ਕੇਸ ‘ਚ ਜਲੰਧਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਬ.ਦ.ਮਾਸ਼ ਨੂੰ ਕੀਤਾ ਕਾਬੂ
ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਬਿਊਟੀ ਕਵੀਨ ਦਸੰਬਰ 2023 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਨੋਰੇਰੋ ਦੇ ਅਕਾਊਂਟੈਂਟ ਅਤੇ ਗੋਇਬੂਰੋ ਵਿਚਕਾਰ ਗੱਲਬਾਤ ਜਨਤਕ ਹੋ ਗਈ। ਜਿਵੇਂ ਕਿ ਵਕੀਲ ਨੇ ਹੇਠਲੀ ਅਦਾਲਤ ਵਿੱਚ ਖੁਲਾਸਾ ਕੀਤਾ ਸੀ, ਨੋਰੇਰੋ ਨਹੀਂ ਚਾਹੁੰਦਾ ਸੀ ਕਿ ਉਸਦੀ ਪਤਨੀ ਗੋਇਬੂਰੋ ਨਾਲ ਉਸਦੇ ਸਬੰਧ ਬਾਰੇ ਜਾਣੇ। ਉਸਨੂੰ ਡਰ ਸੀ ਕਿ ਉਸਦੀ ਪਤਨੀ ਕੋਈ ਖਤਰਨਾਕ ਕਦਮ ਚੁੱਕ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: