ਹਿੱਟ ਤੇਲਗੂ ਟੀਵੀ ਸੀਰੀਜ਼ ‘ਤ੍ਰੀਨਯਾਨੀ’ ‘ਚ ਤਿਲੋਤਮਾ ਦਾ ਕਿਰਦਾਰ ਨਿਭਾ ਕੇ ਘਰ-ਘਰ ‘ਚ ਮਸ਼ਹੂਰ ਹੋਈ ਅਭਿਨੇਤਰੀ ਪਵਿੱਤਰਾ ਜੈਰਾਮ ਦੀ ਐਤਵਾਰ ਨੂੰ ਸੜਕ ਹਾਦਸੇ ‘ਚ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਦੇ ਮਹਿਬੂਬਾ ਨਗਰ ਨੇੜੇ ਹੋਏ ਭਿਆਨਕ ਕਾਰ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਾਸੁਆ ਜਾ ਰਿਹਾ ਹੈ ਇਹ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਤੋਂ ਵਾਪਸ ਆਉਂਦੇ ਸਮੇਂ ਹੋਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ ਵਾਨਪਾਰਥੀ ਆ ਰਹੀ ਇੱਕ ਬੱਸ ਨੇ ਸੱਜੇ ਪਾਸੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਅਦਾਕਾਰਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਸੜਕ ਹਾਦਸੇ ‘ਚ ਅਦਾਕਾਰਾ ਦੀ ਚਚੇਰੀ ਭੈਣ ਅਪੇਕਸ਼ਾ, ਡ੍ਰਾਈਵਰ ਸ਼੍ਰੀਕਾਂਤ ਅਤੇ ਅਭਿਨੇਤਾ ਚੰਦਰਕਾਂਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਚੌਥਾ ਗੇੜ: ਅੱਲੂ ਅਰਜੁਨ, ਚਿਰੰਜੀਵੀ ਤੇ ਜੂਨੀਅਰ NTR ਨੇ ਪਾਈ ਵੋਟ
ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਤੇਲਗੂ ਮਨੋਰੰਜਨ ਇੰਡਸਟਰੀ ਸੋਗ ਵਿੱਚ ਸੀ। ਅਦਾਕਾਰ ਸਮੀਪ ਅਚਾਰੀਆ ਨੇ ਅਦਾਕਾਰਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਲਿਖਿਆ, “ਇਸ ਖਬਰ ਤੋਂ ਜਾਗਿਆ ਕਿ ਤੁਸੀਂ ਨਹੀਂ ਰਹੇ। ਵਿਸ਼ਵਾਸ ਨਹੀਂ ਕਰ ਸਕਦਾ। ਮੇਰੀ ਪਹਿਲੀ ਆਨ-ਸਕਰੀਨ ਮਾਂ, ਤੁਸੀਂ ਹਮੇਸ਼ਾ ਖਾਸ ਰਹੋਗੇ।”
ਵੀਡੀਓ ਲਈ ਕਲਿੱਕ ਕਰੋ -: