ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। 4 ਦਹਾਕਿਆਂ ਤੋਂ ਵੱਧ ਸਮਾਂ ਗਾਇਕੀ ਖੇਤਰ ਵਿੱਚ ਰਾਜ ਕਰਨ ਵਾਲੇ ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਅੱਜ ਦਿਹਾਂਤ ਹੋ ਗਿਆ। ਗੀਤਕਾਰ ਚਤਰ ਸਿੰਘ ਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਗੁਰਮੀਤ ਸਿੰਘ ਸੇਖੇ ( ਬੜੂੰਦੀ ) ਤੂੰਬੀ ਮੇਕਰ ਅਤੇ ਮਾਸਟਰ ਬਲਤੇਜ ਸਿੰਘ ਸਰਾਂ ( ਪੱਖੋਵਾਲ ) ਨੇ ਪਰਿਵਾਰਕ ਸੂਤਰਾ ਮੁਤਾਬਕ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਉਹ ਇਸ ਵੇਲੇ ਆਪਣੀ ਬੇਟੀ ਤੇ ਜਵਾਈ ਦੇ ਮਕਾਨ ਵਿੱਚ ਰਹਿ ਰਹੇ ਸੀ। ਚਤਰ ਸਿੰਘ ਪਰਵਾਨਾ 1000 ਦੇ ਕਰੀਬ ਗੀਤ ਲਿਖ ਚੁੱਕੇ ਹਨ। ਉਨ੍ਹਾਂ ਨੇ ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਦੇ ਵੀ ਕਈ ਗੀਤ ਲਿਖੇ ਹਨ। ਮਸ਼ਹੂਰ ਫ਼ਨਕਾਰ ਹੋਣ ਦੇ ਬਾਵਜੂਦ ਪੈਸਿਆਂ ਦੀ ਤੰਗੀ ਕਾਰਨ ਉਹ ਤਰਸਯੋਗ ਜ਼ਿੰਦਗੀ ਬਤੀਤ ਕਰ ਰਹੇ ਸਨ।
ਇਹ ਵੀ ਪੜ੍ਹੋ : ਪਰਗਟ ਸਿੰਘ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਵੱਡੀ ਜਿੰਮੇਵਾਰੀ, ਜੰਮੂ ਚੋਣਾਂ ਲਈ AICC ਅਬਜ਼ਰਵਰ ਕੀਤਾ ਨਿਯੁਕਤ
ਵੀਡੀਓ ਲਈ ਕਲਿੱਕ ਕਰੋ -: