farmers terrorists must watch video shared gippy grewal: ਪਿਛਲੇ ਕੁੱਝ ਦਿਨਾਂ ਤੋਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੇ ਮੋਦੀ ਸਰਕਾਰ ਵਿਚਾਲੇ ਖਿਚੋਤਾਨ ਬਣੀ ਹੋਈ ਹੈ । ਕਿਸਾਨ ਲਗਾਤਾਰ ਸਿੰਘੂ ਬਾਰਡਰ ਤੇ ਧਰਨਾ ਦੇ ਰਹੇ ਹਨ । ਪੰਜਾਬ ਦਾ ਹਰ ਆਮ ਤੇ ਖ਼ਾਸ ਬੰਦਾ ਦੇਸ਼ ਦੇ ਕਿਸਾਨ ਨੂੰ ਆਪਣਾ ਸਮੱਰਥਨ ਦੇ ਰਿਹਾ ਹੈ । ਗਿੱਪੀ ਗਰੇਵਾਲ ਕੁੱਝ ਕਾਰਨਾਂ ਕਰਕੇ ਭਾਵੇਂ ਇਸ ਧਰਨੇ ਵਿੱਚ ਪਹੁੰਚ ਨਹੀਂ ਸਕੇ ਪਰ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਕਿਸਾਨਾਂ ਦਾ ਸਮਰਥਕ ਕਰ ਰਹੇ ਹਨ ।
ਗਿੱਪੀ ਹਰ ਰੋਜ ਕੋਈ ਨਾ ਕੋਈ ਵੀਡੀਓ ਸਾਂਝੀ ਕਰਕੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸੁੱਤੀ ਸਰਕਾਰ ਨੂੰ ਜਗਾਉਣ
ਦੀ ਕੋਸ਼ਿਸ ਕਰ ਰਹੇ ਹਨ । ਇਸ ਸਭ ਦੇ ਚੱਲਦੇ ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਨਵੀਂ ਵੀਡੀਓ ਸਾਂਝੀ ਕੀਤੀ ਹੈ । ਜਿਸ ਵਿੱਚ ਇੱਕ ਬਜ਼ੁਰਗ ਕਿਸਾਨ ਉਸ ਗੋਦੀ ਮੀਡੀਆ ਦੀ ਲੱਸੀ ਕਰਦਾ ਨਜ਼ਰ ਆ ਰਿਹਾ ਹੈ ਜਿਹੜਾ ਧਰਨੇ ਤੇ ਬੈਠੇ ਕਿਸਾਨਾਂ ਨੂੰ ਅੱਤਵਾਦੀ ਦੱਸ ਰਿਹਾ ਹੈ ।
ਇਸ ਵੀਡੀਓ ਵਿੱਚ ਬਜ਼ੁਰਗ ਕਿਸਾਨ ਕਹਿੰਦਾ ਹੈ ਕਿ ਜੇਕਰ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੇ ਲੋਕ ਅੱਤਵਾਦੀ ਹਨ ਤਾਂ ਹਾਂ ਅਸੀਂ ਅੱਤਵਾਦੀ ਹੀ ਹਾਂ । ਬਜੁਰਗ ਨੂੰ ਰਿਪੋਟਰ ਇਹ ਵੀ ਕਹਿੰਦਾ ਹੈ ਕਿ ਤੁਸੀ ਕਿਸਾਨ ਨਹੀਂ ਹੋ । ਤਾਂ ਇਸ ਗੱਲ ਦਾ ਜਵਾਬ ਦਿੰਦੇ ਹੋਏ ਬਜੁਰਗ ਕਹਿੰਦਾ ਹੈ ਕਿ ਮੈਂ ਕਹਿੰਦਾ ਹਾਂ ਕਿ ਸਰਕਾਰ ਵਿੱਚ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਨਹੀਂ ਹੈ ਜਾਓ । ਗਿੱਪੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।