ਜਿਵੇਂ-ਜਿਵੇਂ ਸੁੱਚਾ ਸੂਰਮਾ ਫਿਲਮ ਦੀ ਰਿਲੀਜ਼ ਨੇੜੇ ਆ ਰਹੀ ਹੈ, ਉਮੀਦਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਸਾਗਾ ਸਟੂਡੀਓਜ਼, ਇੱਕ ਪੰਜਾਬ ਬੇਸਡ ਫਿਲਮ ਪ੍ਰੋਡਕਸ਼ਨ ਸਟੂਡੀਓ ਹੈ, ਜੋ ਪ੍ਰਸਿੱਧ ਪੰਜਾਬੀ ਕਿੱਸਾ ‘ਸੱਚਾ ਸੂਰਮਾ’ ਜਿਸ ਦੀ ਬੜੀ ਦੇਰ ਤੋ ਉਡੀਕ ਕੀਤੀ ਜਾ ਰਹੀ ਸੀ , ਪੇਸ਼ ਕਰ ਰਿਹਾ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਪਹਿਲਾ ਗਾਣਾ ‘ਪਰਛਾਵਾਂ ਨਾਰ ਦਾ’ ਜਾਰੀ ਕੀਤਾ ਹੈ, ਅਤੇ ਇਹ ਸਰੋਤਿਆਂ ਤੇ ਦਰਸ਼ਕਾਂ ਦੇ ਦਿਲੋ – ਦਿਮਾਗ਼ ਵਿੱਚ ਵਸ ਚੁੱਕਿਆ ਹੈ।
ਇਸ ਗਾਣੇ ਦੇ ਵਿਜ਼ੁਅਲਸ ਸ਼ਾਨਦਾਰ, ਦਮਦਾਰ ਹਨ ਅਤੇ ਇਹ ਲੱਗ ਰਿਹਾ ਹੈ ਕਿ ਇਹ ਕਹਾਣੀ ਨੂੰ ਅੱਗੇ ਵਧਾ ਰਹੇ ਹਨ। ਕੁਝ ਲੋਕ ਇਸ ਗਾਣੇ ‘ਤੇ ਥਿਰਕ ਰਹੇ ਹਨ, ਗਾਣੇ ਦੇ ਵਿਜ਼ੂਅਲ ‘ਚ ਬੱਬੂ ਮਾਨ ਅਤੇ ਜਗ ਸਿੰਘ ਵਿਚਕਾਰ ਇੱਕ ਜਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ, ਜੋ ਸੱਚਾ ਸੂਰਮਾ ਅਤੇ ਘੁੱਕਰ ਦੀਆਂ ਭੂਮਿਕਾਵਾਂ ਵਿੱਚ ਹਨ।
ਫ਼ਿਲਮ ਵਿੱਚ ਨਾਇਕ ਅਤੇ ਪ੍ਰਤਿਨਾਇਕ ਦੋਨੋ ਹੀ ਆਪਣੇ-ਆਪਣੇ ਕਿਰਦਾਰਾਂ ਨੂੰ ਇੰਨੀ ਮਜ਼ਬੂਤੀ ਨਾਲ ਨਿਭਾ ਰਹੇ ਹਨ ਕਿ ਦਰਸ਼ਕ ਆਪਣੇ ਆਪ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਮਹਿਸੂਸ ਕਰਨ ਲੱਗਦੇ ਹਨ। ਬੱਬੂ ਮਾਨ ਦੀ ਸਕਰੀਨ ਪ੍ਰੇਜ਼ੰਸ ਦਮਦਾਰ ਅਤੇ ਰੋਮਾਂਚਕ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਬੂ ਮਾਨ ਇੱਕ ਕ੍ਰੇਜ਼ ਹੈ ਅਤੇ ਇੰਡਸਟਰੀ ਦੇ ਲਿਵਿੰਗ ਲਿਜੈਂਡ ਹਨ। ਇਸ ਗਾਣੇ ਦਾ ਸੰਗੀਤ ਅਤੇ ਬੋਲ ਖੁਦ ਬੱਬੂ ਦੇ ਹਨ, ਅਤੇ ਇਸਨੂੰ ਬੱਬੂ ਮਾਨ ਅਤੇ ਆਲਮਗੀਰ ਖਾਨ ਨੇ ਗਾਇਆ ਹੈ। ਗਾਣਾ ਸਾਗਾ ਮਿਊਜ਼ਿਕ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।
ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਖੁਦ ਪੰਜਾਬੀ ਲਿਵਿੰਗ ਲਿਜੈਂਡ ਬੱਬੂ ਮਾਨ ਹਨ। ਹੋਰ ਮਹੱਤਵਪੂਰਨ ਕਿਰਦਾਰਾਂ ਨੂੰ ਸਮੀਖਸ਼ਾ ਓਸਵਾਲ, ਸੁਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਪ੍ਰੀਤ ਰਟੌਲ, ਅਤੇ ਜਗਜੀਤ ਬਾਜਵਾ ਦੁਆਰਾ ਨਿਭਾਇਆ ਜਾ ਰਿਹਾ ਹੈ। ਫ਼ਿਲਮ ਸੱਚਾ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਅਤੇ ਉਸਦੇ ਜੀਵਨ ਵਿੱਚ ਆਏ ਉਹਨਾਂ ਘਟਨਾਕ੍ਰਮਾਂ ‘ਤੇ ਹੈ ਜੋ ਉਸਨੂੰ ਡਾਕੂ ਬਣਾ ਦਿੰਦੇ ਹਨ।
ਇਸ ਫ਼ਿਲਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਸਾਰੇ ਵੱਖ-ਵੱਖ ਕਲਾਕਾਰਾਂ ਦੇ ਵਧੀਆ ਅਦਾਕਾਰੀ ਦਾ ਗਵਾਹ ਬਣਨ ਦਾ ਮੌਕਾ ਮਿਲੇਗਾ, ਜਿਨ੍ਹਾਂ ਵਿੱਚ ਆਮ, ਅਸਾਧਾਰਨ ਅਤੇ ਗੈਰ-ਪਾਰੰਪਰਿਕ ਚਿਹਰੇ ਹੋਣਗੇ। ਇੱਕ ਐਨਰਜੈਟਿਕ ਵਿਸ਼ਾ ਅਤੇ ਮਹਾਨ ਕਲਾਕਾਰਾਂ ਦੁਆਰਾ ਨਿਭਾਏ ਗਏ ਕਿਰਦਾਰਾਂ ਨਾਲ ਇਹ ਫ਼ਿਲਮ ਆਪਣੇ ਆਪ ਵਿੱਚ ਇੱਕ ਘਟਨਾ ਹੋਵੇਗੀ। ਸ਼ਾਨਦਾਰ ਸਾਉੰਡ ਅਤੇ ਵਿਜ਼ੁਅਲਸ ਦੇ ਨਾਲ ਇਹ ਫ਼ਿਲਮ ਥੀਏਟਰਾਂ ਵਿੱਚ ਜ਼ਰੂਰ ਵੇਖਣੀ ਚਾਹੀਦੀ ਹੈ।
ਫ਼ਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ, ਅਤੇ ਇੰਦਰਜੀਤ ਬੰਸਲ ਇਸ ਫ਼ਿਲਮ ਦੇ ਡੀ.ਓ.ਪੀ. ਹਨ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਿਕ ਚੈਨਲਾਂ ‘ਤੇ ਜਾਰੀ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ, 2024 ਨੂੰ ਦੁਨਿਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -: