FIR registered kangana ranaut: ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਚਲਦਿਆਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਰਾਜਸਥਾਨ ਵਿੱਚ ਦੋ ਐੱਫ. ਆਈ. ਆਰ. ਦਰਜ ਕਰਵਾਈਆਂ ਗਈਆਂ ਹਨ। ਮਹਿਲਾ ਕਾਂਗਰਸ ਨੇ ਚੁਰੂ ਥਾਣੇ ਵਿੱਚ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਰਾਜਸਥਾਨ ਮਹਿਲਾ ਕਾਂਗਰਸ ਦੀ ਪ੍ਰਦੇਸ਼ ਮੁਖੀ ਰਹਿਣਾ ਰਿਆਜ਼ ਨੇ ਕਿਹਾ ਕਿ ਇਤਿਹਾਸ ਮੁਤਾਬਕ, ਭਾਰਤ 15 ਅਗਸਤ 1947 ਨੂੰ ਹਜ਼ਾਰਾਂ ਲੋਕਾਂ ਦੇ ਬਲਿਦਾਨ ਤੋਂ ਬਾਅਦ ਆਜ਼ਾਦ ਹੋਇਆ ਸੀ। ਪੂਰਾ ਦੇਸ਼ ਭਾਰਤ ਦੀ ਆਜ਼ਾਦੀ ਅਤੇ ਉਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ ਪਰ ਕੰਗਨਾ ਰਣੌਤ ਦੇ ਬਿਆਨ ਕਾਰਨ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੋਇਆ ਹੈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਖ਼ਿਲਾਫ਼ ਜੈਪੁਰ ਵਿੱਚ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਦੱਸ ਦੇਈਏ ਹਾਲ ਹੀ ਵਿਚ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਟਿੱਪਣੀ ਕੀਤੀ ਸੀ। ਅਦਾਕਾਰਾ ਕੰਗਨਾ ਰਣੌਤ 1947 ‘ਚ ਮਿਲੀ ਆਜ਼ਾਦੀ ਦੀ ਤੁਲਨਾ ਭੀਖ ਨਾਲ ਕਰਦਿਆਂ ਹੋਇਆ ਕਿਹਾ ਕਿ 1947 ‘ਚ ਮਿਲੀ ਆਜ਼ਾਦੀ, ਆਜ਼ਾਦੀ ਨਹੀਂ ਭੀਖ ਸੀ ਅਤੇ ਅਸਲੀ ਆਜ਼ਾਦੀ ਤਾਂ 2014 ‘ਚ ਮਿਲੀ ਸੀ।
ਅਦਾਕਾਰਾ ਦੇ ਇਸ ਬਿਆਨ ‘ਤੇ ਸਿਆਸੀ ਬਵਾਲ ਮਚਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਦੇ ਇਸ ਬਿਆਨ ਦਾ ਵੀਡੀਓ ਸ਼ੇਅਰ ਕਰਦਿਆਂ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਕਈ ਨੇਤਾਵਾਂ ਨੇ ਇਸ ਬਿਆਨ ਦੀ ਕਾਫੀ ਨਿੰਦਾ ਵੀ ਕੀਤੀ ਹੈ।