Gaddi Jandi Chalaangaan Mardi Teaser: ਐਮੀ ਵਿਰਕ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਐਮੀ ਵਿਰਕ ਹਾਲ ਹੀ ‘ਚ ਆਪਣੀ ਫਿਲਮ ‘ਮੌੜ’ ਕਰਕੇ ਕਾਫੀ ਚਰਚਾ ‘ਚ ਰਿਹਾ ਸੀ। ਫਿਲਮ ਤਾਂ ਹਿੱਟ ਹੋਈ ਸੀ, ਪਰ ਐਮੀ ਦੇ ਕਿਰਦਾਰ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਸੀ।
ਇਸ ਤੋਂ ਬਾਅਦ ਹੁਣ ਐਮੀ ਵਿਰਕ ਨੇ ਫੈਨਜ਼ ਨੂੰ ਇੱਕ ਹੋਰ ਖਾਸ ਤੋਹਫਾ ਦਿੱਤਾ ਹੈ। ਐਮੀ ਦੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਦੇਖ ਕੇ ਫਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਲਮ ਦਾਜ ਦੇ ਲੋਭੀਆਂ ਨੂੰ ਸ਼ੀਸ਼ਾ ਦਿਖਾਏਗੀ। ਫਿਲਮ ਦੇ ਟੀਜ਼ਰ ‘ਚ ਜਸਵਿੰਦਰ ਭੱਲਾ ਐਮੀ ਦੇ ਪਿਤਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਨਾਲ ਬਿਨੂੰ ਢਿੱਲੋਂ ਵੀ ਹਨ। ਪਰਿਵਾਰ ‘ਚ ਵਿਆਹ ਦਾ ਮਾਹੌਲ ਹੈ ਅਤੇ ਕੁੜੀ ਵਾਲਿਆਂ ਤੋਂ ਗੱਡੀ ਲੈਣ ਦੀ ਗੱਲ ਚੱਲ ਰਹੀ ਹੈ ਅਤੇ ਐਮੀ ਵਿਰਕ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਤੁਸੀਂ ਖੁਦ ਦੇਖ ਲਓ ਇਸ ਦਾ ਟੀਜ਼ਰ:
ਦੱਸ ਦਈਏ ਕਿ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਹਾਲ ਹੀ ‘ਚ ਫਿਲਮਾਂ ‘ਅੰਨ੍ਹੀ ਦਿਆ ਮਜ਼ਾਕ ਏ’ ਤੇ ‘ਮੌੜ’ ‘ਚ ਨਜ਼ਰ ਆਏ ਸੀ। ਇਸ ਦੇ ਨਾਲ ਐਮੀ ਜਲਦ ਹੀ ਫਿਲਮ ‘ਜੁਗਨੀ’ ‘ਚ ਵੀ ਨਜ਼ਰ ਆਉਣ ਵਾਲਾ ਹੈ। ਇਸ ਤੋਂ ਇਲਾਵਾ ਐਮੀ ਨੇ ਇਸੇ ਸਾਲ ਆਪਣੀ ਐਲਬਮ ‘ਲੇਅਰਜ਼’ ਰਿਲੀਜ਼ ਕੀਤੀ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।