Garry sandhu birthday special: ਪੰਜਾਬ ਦੇ ਮਸ਼ਹੂਰ ਸਿੰਗਰ ਗੈਰੀ ਸੰਧੂ ਦਾ ਅੱਜ ਦਾ 32ਵਾਂ ਜਨਮਦਿਨ ਹੈ। ਗੈਰੀ ਲੱਖਾਂ ਫੈਨਜ਼ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ। ਉਨ੍ਹਾਂ ਦਾ ਜਨਮ 4 ਅਪ੍ਰੈਲ, 1984 ‘ਚ ਰੁੜਕਾ ਕਲਾਂ, ਪੰਜਾਬ ‘ਚ ਹੋਇਆ। ਉਹ ਆਪਣੇ ਫੈਨਜ਼ ਲਈ ਨਿੱਤ ਨਵਾਂ ਕੁਝ ਨਾ ਕੁਝ ਲੈ ਕੇ ਆਉਂਦੇ ਰਹਿੰਦੇ ਹਨ। ਅੱਜ ਗੈਰੀ ਸੰਧੂ ਦੇ ਜਨਮਦਿਨ ਤੇ ਤੁਹਾਨੂੰ ਦੱਸਦਿਆਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਗੈਰੀ ਨੇ ਕਈ ਭੰਗੜੇ ਬੀਟ ਸਾਂਗ ਗਾਏ, ਜੋ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤੇ ਗਏ। ਉਨ੍ਹਾਂ ਦੀ ਪਹਿਲੀ ਭੰਗੜਾ ਐਲਬਮ ‘ਇਕ ਗੱਲ’ 2012 ‘ਚ ਰਿਲੀਜ਼ ਹੋਈ, ਜੋ ਕਾਫੀ ਹਿੱਟ ਸਾਬਿਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ‘ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਗੈਰੀ ਦੇ ਸੁਪਰਹਿੱਟ ਗੀਤ ਜਿਵੇ- ਸੰਗਦੀ, ਇਕ ਗੱਲ, ਹੈਂਗ, ਜਾ ਨੀ ਜਾ, ਇਗੋ, ਬੰਦਾ ਬਣ ਜਾ, ਮੇਰੇ ਬਾਰੇ, ਬਾਪੂ ਤੋਂ ਇਲਾਵਾ ਧਾਰਮਿਕ ਗੀਤ ‘ਇਕ ਤੇਰਾ ਸਹਾਰਾ’ ਵੀ ਗਾਏ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਸਿਰਫ ਗਾਇਕੀ ਹੀ ਨਹੀਂ ਉਨ੍ਹਾਂ ਨੇ ਪੰਜਾਬੀ ਫਿਲਮ ‘ਰੋਮੀਓ ਰਾਝਾਂ’ ‘ਚ ਵੀ ਕੰਮ ਕੀਤਾ।
ਗੈਰੀ ਦੀ ਹਾਲ ਹੀ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਲੱਡੂ’, ਇਸ ‘ਚ ਉਨ੍ਹਾਂ ਦਾ ਸਾਥ ਦਿੱਤਾ ਗਾਇਕਾ ਜੈਸਮੀਨ ਸੈਂਡਲਸ ਨੇ। ਇਹ ਗੀਤ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ, ਜਿਸ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਾਣਕਾਰੀ ਲਈ ਰਾਜ਼ੀ ਗੈਰੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਨੇ, ਜਿਨ੍ਹਾਂ ਨੂੰ ਅੱਜ ਵੀ ਫੈਨ ਸੁਣਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਲੋਕਪ੍ਰਿਅਤਾ ਲੋਕਾਂ ਵਿਚਕਾਰ ਬਹੁਤ ਜ਼ਿਆਦਾ ਹੈ।