Gippy Grewal Fathers Day: ਜਿੱਥੇ ਦੇਸ਼ ਭਰ ਦੇ ਲੋਕ ਅੱਜ ‘ਫਾਦਰਜ਼ ਡੇ’ ‘ਤੇ ਆਪਣੇ ਪਿਤਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ, ਉਥੇ ਪੰਜਾਬੀ ਗਾਇਕ ‘ਤੇ ਅਦਾਕਾਰ ਗਿੱਪੀ ਗਰੇਵਾਲ ਫਾਦਰਜ਼ ਡੇ’ ‘ਤੇ ਆਪਣੇ ਪਿਤਾ ਨੂੰ ਯਾਦ ਕਰ ਰਹੇ ਹਨ।
ਪਿਤਾਵਾਂ ਨੂੰ ਅਕਸਰ ‘ਸੁਪਰਹੀਰੋਜ਼’ ਕਿਹਾ ਜਾਂਦਾ ਹੈ ਅਤੇ ਇਸ ਲਈ ਬਹੁਤ ਸਾਰੇ ਲੋਕ ਪਿਤਾ ਦਿਵਸ ਨੂੰ ‘ਸੁਪਰਹੀਰੋਜ਼’ ਦਿਵਸ ਵਜੋਂ ਚਿੰਨ੍ਹਿਤ ਕਰਦੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨੇ ਆਪਣੇ ਪਿਤਾ ਨਾਲ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਦੇ ਪਿਤਾ ਉਸਨੂੰ ਕੇਕ ਖੁਆਉਂਦੇ ਦੇਖੇ ਜਾ ਸਕਦੇ ਹਨ। ਤਸਵੀਰ ਗਿੱਪੀ ਗਰੇਵਾਲ ਦੇ ਜਨਮਦਿਨ ਦੀ ਹੈ। ਤਸਵੀਰ ਸ਼ੇਅਰ ਕਰਦੇ ਹੋਏ, ਉਸਨੇ ਕੈਪਸ਼ਨ ਦਿੱਤਾ- "ਹੈਪੀ ਫਾਦਰਜ਼ ਡੇ ❤️ ਮਿਸ ਯੂ ਡੈਡ 😢"ਤਸਵੀਰ ਸ਼ੇਅਰ ਕਰਣ ਤੋਂ ਬਾਅਦ ਉਨ੍ਹਾਂ ਦੀ ਇਸ ਪੋਸਟ ਨੂੰ ਹੁਣ ਤੱਕ 32 ਹਜ਼ਾਰ ਤੋਂ ਵੱਧ ਲਾਈਕਸ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦੀ ਫ਼ੋਟੋ
ਤੇ ਖ਼ੂਬ ਕਮੈਂਟਸ ਕੀਤੇ।
ਇਸੇ ਤਰ੍ਹਾਂ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਪਿਤਾ ਦੀ ਤਸਵੀਰ ਟਵੀਟ ਕਰਕੇ ਲਿਖਿਆ, “ਪਿਤਾ ਦਿਵਸ ਮੁਬਾਰਕ। ਇਸੇ ਤਰ੍ਹਾਂ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਬੱਚਿਆਂ ਨਾਲ ਆਪਣੇ ਪਿਤਾ ਅਤੇ ਪਤੀ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਫ਼ਾਦਰਜ਼ ਡੇ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਤਾਵਾਂ ਨੂੰ ਫ਼ਾਦਰਜ਼ ਡੇ ਵਿਸ਼ ਕਰਕੇ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।