gippy grewal team corona: ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਅਕਸਰ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ‘ਤੇ ਪੁਲਸ ਨੇ ਇਕ ਕੇਸ ਦਾਇਰ ਕੀਤਾ ਹੈ। ਦਰਅਸਲ ਗਿੱਪੀ ਗਰੇਵਾਲ ਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜਿਸ ਨੂੰ ਲੈ ਕੇ ਪੁਲਿਸ ਨੇ ਉਨ੍ਹਾਂ ਦੀ ਟੀਮ ਸਮੇਤ ਉਨ੍ਹਾਂ ਤੇ ਕੇਸ ਦਰਜ ਕਰ ਲਿਆ ਹੈ।
ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ’ਤੇ ਕੋਰੋਨਾ ਕਾਲ ’ਚ ਸ਼ੂਟਿੰਗ ਕਰਨ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਦੌਰਾਨ ਕੁਝ ਪੱਤਰਕਾਰਾਂ ਵਲੋਂ ਸ਼ੂਟਿੰਗ ਵਾਲੀ ਜਗ੍ਹਾ ’ਤੇ ਪਹੁੰਚ ਕੇ ਗਿੱਪੀ ਦੀ ਟੀਮ ਦੇ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਨਾਲ ਹੀ ਧੱਕਾ-ਮੁੱਕੀ ਵੀ ਹੋਈ। ਗਿੱਪੀ ਗਰੇਵਾਲ ਨੇ ਅੱਜ ਇਕ ਪੋਸਟ ਸਾਂਝੀ ਕਰਕੇ ਉਨ੍ਹਾਂ ਪੱਤਰਕਾਰਾਂ ਨੂੰ ਸੂਚਨਾ ਦਿੱਤੀ ਹੈ, ਜਿਨ੍ਹਾਂ ਨੇ ਗਿੱਪੀ ਦੀ ਟੀਮ ਦੇ ਮੈਂਬਰ ਕ੍ਰਾਂਤੀ ਨੂੰ ਹੱਥ ਲਗਾਇਆ ਸੀ।
ਗਿੱਪੀ ਨੇ ਲਿਖਿਆ, ‘ਸਤਿ ਸ੍ਰੀ ਅਕਾਲ ਜੀ ਸਭ ਨੂੰ, ਚੰਗਾ-ਮਾੜਾ ਇਸ ਧਰਤੀ ’ਤੇ ਵਾਪਰਦਾ ਹੀ ਰਹਿੰਦਾ ਹੈ। ਪਿਛਲੇ ਦਿਨੀਂ ਕੁਝ ਅਜਿਹਾ ਵਾਪਰਿਆ ਸਾਡੀ ਟੀਮ ਨਾਲ। ਇਹ ਲਾਲ ਟੀ-ਸ਼ਰਟ ਤੇ ਕਾਲੇ ਮਾਸਕ ’ਚ ਕ੍ਰਾਂਤੀ ਹੈ। ਈਮਾਨਦਾਰ ਤੇ ਮਿਹਨਤੀ ਵਰਕਰ ਸਾਡੀ ਟੀਮ ਦਾ। ਕ੍ਰਾਤੀ ਨਾਲ ਕੁਝ ਪੱਤਰਕਾਰਾਂ ਨੇ ਧੱਕਾ-ਮੁੱਕੀ ਕੀਤੀ ਸੀ ਤੇ ਜਿਨ੍ਹਾਂ ਨੇ ਵੀ ਉਸ ਨੂੰ ਹੱਥ ਲਗਾਇਆ ਹੈ, ਉਨ੍ਹਾਂ ਲਈ ਸੂਚਨਾ ਦੇ ਰਿਹਾ ਹਾਂ ਕੇ ਕ੍ਰਾਂਤੀ ਦੀ ਕੱਲ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਬਾਕੀ ਟੀਮ ਦੀਆਂ ਨੈਗੇਟਿਵ ਰਿਪੋਰਟਾਂ ਹਨ।’ ਗਿੱਪੀ ਨੇ ਅੱਗੇ ਲਿਖਿਆ, ‘ਸੋ ਭਾਅ ਜੀ ਜਿਸ-ਜਿਸ ਪੱਤਰਕਾਰ ਨੇ ਬਹਾਦਰੀ ਨਾਲ ਹੱਥ ਲਾਇਆ ਸੀ ਕ੍ਰਾਂਤੀ ਨੂੰ, ਹੁਣ ਉਹ ਹਿੰਮਤ ਕਰਕੇ ਕੋਵਿਡ ਟੈਸਟ ਕਰਵਾ ਲੈਣ। ਫਿਰ ਨਾ ਕਹਿਣਾ ਦੱਸਿਆ ਨਹੀਂ। ਬਾਕੀ ਵਾਹਿਗੁਰੂ ਭਲੀ ਕਰੇ। ਸਮੱਤ ਬਖਸ਼ਣ ਵਾਹਿਗੁਰੂ ਜੀ।’ ਗਿੱਪੀ ਗਰੇਵਾਲ ਨੇ ਕਿਹਾ ਜਿਸ ਪੱਤਰਕਾਰ ਨੇ ਸਾਡੀ ਟੀਮ ਨਾਲ ਧੱਕਾ ਮੁੱਕੀ ਕੀਤੀ ਸੀ ਅੱਜ ਉਸਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ ਜਿਸਨੂੰ ਲੈ ਕੇ ਟੀਮ ਵਿਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਨੂੰ ਲੈ ਕੇ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਹੈ।