ਦੱਖਣੀ ਸਿਨੇਮਾ ਦੇ ਦਿਗੱਜ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਦੀ ਫਿਲਮ ‘RRR’ ਦੇ ਸੁਪਰਹਿੱਟ ਗੀਤ ‘ਨਾਟੂ ਨਾਟੂ’ ਨੇ ਗੋਲਡਨ ਗਲੋਬ ਐਵਾਰਡ 2023 ਜਿੱਤਿਆ ਹੈ। ਇਸ ਐਵਾਰਡ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਇਸ ਗੀਤ ਨੂੰ Best Song ਮੋਸ਼ਨ ਪਿਕਚਰ ਦਾ ਖਿਤਾਬ ਮਿਲਿਆ ਹੈ। ਅਜਿਹੇ ਵਿੱਚ ਫਿਲਮ ‘RRR’ ਦੇ ਨਿਰਮਾਤਾਵਾਂ ਲਈ ਇਹ ਬਹੁਤ ਵੱਡੀ ਕਾਮਯਾਬੀ ਦਾ ਪਲ ਮੰਨਿਆ ਜਾ ਰਿਹਾ ਹੈ । ਕਿਉਂਕਿ ਅੰਤਰਰਾਸ਼ਟਰੀ ਪੱਧਰ ‘ਤੇ ਇਸ ਤਰ੍ਹਾਂ ਸਫਲਤਾ ਹਾਸਿਲ ਕਰਨਾ ਵੀ ਭਾਰਤੀ ਫਿਲਮਾਂ ਲਈ ਮਾਣ ਵਾਲੀ ਗੱਲ ਹੈ।
ਅਮਰੀਕਾ ਦੇ ਬੇਵਰਲੀ ਹਿਲਸ ਵਿੱਚ ਚੱਲ ਰਹੇ 80ਵੇਂ ਗੋਲਡਨ ਗਲੋਬ ਅਵਾਰਡ ਵਿੱਚ ਰਾਜਾਮੌਲੀ ਫਿਲਮ ਦੇ ਸਿਤਾਰੇ ਰਾਮ ਚਰਨ ਤੇਜ ਅਤੇ ਜੂਨੀਅਰ NTR ਦੇ ਨਾਲ ਪਹੁੰਚੇ। ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਉਪਲਬਧੀ ਨੂੰ ਇਤਿਹਾਸਕ ਦੱਸਿਆ ਹੈ। ਸੰਗੀਤਕਾਰ ਐੱਮ.ਐੱਮ.ਕੀਰਾਵਾਣੀ ਨੇ ਇਹ ਐਵਾਰਡ ਹਾਸਿਲ ਕੀਤਾ । ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ।
ਇਹ ਵੀ ਪੜ੍ਹੋ: ‘ਭਾਰਤ ਜੋੜੋ ਯਾਤਰਾ’, ਸਿਰ ‘ਤੇ ਦਸਤਾਰ ਸਜਾ ਗੁ. ਸ੍ਰੀ ਫਤਿਹਗੜ੍ਹ ਸਾਹਿਬ ‘ਚ ਨਤਮਸਤਕ ਹੋਏ ਰਾਹੁਲ
80ਵੇਂ ਗੋਲਡਨ ਗਲੋਬ ਐਵਾਰਡ ਦਾ ਆਯੋਜਨ ਅਮਰੀਕਾ ਦੇ ਕੈਲੀਫੋਰਨੀਆ ਦੇ ਬੇਵਰਲੀ ਹਿਲਸ ਦੇ ਬੇਵਰਲੀ ਹਿਲਟਨ ਵਿੱਚ ਜਾਰੀ ਹੈ। ਇਸ ਇੰਟਰਨੈਸ਼ਨਲ ਐਵਾਰਡ ਸ਼ੋਅ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਫਿਲਮਾਂ ਅਤੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ । ਭਾਰਤੀ ਸਿਨੇਮਾ ਵੱਲੋਂ ਐਸ.ਐਸ ਰਾਜਾਮੌਲੀ ਦੀ ਫਿਲਮ RRR ਨੂੰ ਇਸ ਗੋਲਡਨ ਗਲੋਬ ਐਵਾਰਡਜ਼ ਵਿੱਚ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ । ਜਿਸ ਵਿੱਚੋਂ ਫਿਲਮ ਨੇ ਹੁਣ ਬੈਸਟ ਗੀਤ ਦੀ ਸ਼੍ਰੇਣੀ ਵਿੱਚ ਬਾਜ਼ੀ ਮਾਰੀ ਹੈ।
ਦੱਸ ਦੇਈਏ ਕਿ ਗੋਲਡਨ ਗਲੋਬ ਐਵਾਰਡਜ਼ 2023 ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ 80ਵੇਂ ਗੋਲਡਨ ਗਲੋਬ ਐਵਾਰਡਜ਼ ਵਿੱਚ ਸਰਵੋਤਮ ਗੀਤ-ਮੋਸ਼ਨ ਪਿਕਚਰ ਦੇ ਜੇਤੂ ਗਾਇਕ ਐਮਐਮ ਕੀਰਾਵਾਨੀ ਦਾ ਫਿਲਮ RRR ਦਾ ‘ਨਾਟੂ ਨਾਟੂ’ ਗੀਤ ਬਣਦਾ ਹੈ । ਇਸ ਲਈ ਸਾਰਿਆਂ ਨੂੰ ਵਧਾਈ। ਇਸ ਤਰ੍ਹਾਂ ਦੱਖਣੀ ਸੁਪਰਸਟਾਰ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਨਾਟੂ ਨਾਟੂ ਦੀ ਸ਼ਾਨਦਾਰ ਜਿੱਤ ਨਾਲ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: