Guggu Gill Yograj Singh gathered against black farming laws: ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਇੱਕ ਮੰਚ ਤੇ ਇਕੱਠੇ ਹੋਏ ਦਿੱਗਜ ਅਦਾਕਾਰ ਗੁੱਗੂ ਗਿੱਲ ਤੇ ਯੋਗਰਾਜ ਸਿੰਘ
ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਪੰਜਾਬੀ ਦਾ ਕੱਲ੍ਹਾ ਕੱਲ੍ਹਾ ਜੀਅ ਸੜਕਾਂ ਤੇ ਉੱਤਰਿਆਂ ਹੋਇਆ ਹੈ।ਹਰ ਕੋਈ ਕਿਸਾਨ ਹਿਤੈੈਸ਼ੀ ਬਿੱਲ ਦਾ ਵਿਰੋਧ ਕਰ ਰਿਹਾ ਹੈ।ਲੰਬੇ ਸਮੇਂ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਨੇ।
ਕਿਸਾਨ ਦਾ ਪੁੱਤ ਬਣਕੇ ਅੱਜ ਗਾਇਕ ਵੀ ਇਹਨਾਂ ਖੇਤੀ ਆਰਡੀਨੈਂਸਾਂ ਵਿਰੁੱਧ ਡਟੇ ਹੋਏ ਹਨ।ਮੋਦੀ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੇ ਮੱਥੇ ਮੜ੍ਹੇ ਬਿੱਲਾਂ ਕਾਰਨ ਕਿਸਾਨਾਂ ਰੇਲਾਂ ਤੱਕ ਜਾਮ ਕੀਤੀਆ ਗਈਆਂ।ਪਰ ਬੋਲੀ ਸਰਕਾਰ ਦੇ ਹਾਲੇ ਕੰਨਾਂ ਤੇ ਜੂੰ ਨਹੀ ਸਰਕ ਰਹੀ।ਗਾਇਕਾਂ ਕਿਸਾਨ ਧਰਨਿਆਂ ਤੋ ਇਲਾਵਾ ਕਿਸਾਨੀ ਗੀਤਾਂ ਰਾਹੀ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।ਅੱਜ ਇਸੇ ਲੜੀ ਤਹਿਤ ਅੱਜ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਸਾਡਾ ਪੰਜਾਬ ਫੈਡਰੇਸ਼ਨ ਸਹਿਯੋਗ ਨਾਲ
ਗੁਰਦਾਸਪੁਰ ਵਿੱਚ ਕਿਸਾਨੀ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿੱਚ ਪੰਜਾਬ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਨੇ ਵਿਸ਼ੇਸ ਹਾਜਰੀ ਲਵਾਈ।ਅਤੇ ਇੱਕੋ ਮੰਚ ਤੋਂ ਕਿਸਾਨੀ ਹੱਕਾਂ ਲਈ ਕੇਂਦਰ ਖਿਲਾਫ ਆਵਾਜ਼ ਚੁੱਕੀ।ਇਸ ਮੌਕੇ ਇਹਨਾਂ ਵੱਲੋਂ ਸਾਰਿਆਂ ਨੂੰ ਇੱਕ ਹੋ ਕੇ ਇਸ ਲੜਾਈ ਨੂੰ ਲੜਣ ਦੀ ਬੇਨਤੀ ਕੀਤੀ ਗਈ।ਅਤੇ ਉਹਨਾਂ ਨੇਤਾ ਨਵਜੋਤ ਸਿੱਧੂ ਨੂੰ ਵੀ ਇਸ ਲੜਾਈ ਵਿੱਚ ਮਿਲਣ ਕੇ ਚੱਲਣਗੇ ਦੀ ਗੱਲ ਆਖੀ।ਪਿਛਲੇ ਦਿਨੀ ਕੇਂਦਰ ਦੇ ਮੰਤਰੀ ਪਿਯੂਸ਼ ਗੋਇਲ,ਖੇਤੀ ਮੰਤਰੀ ਨਰਿੰਦਰ ਤੋਮਰ ਸਮੇਤ ਹੋਰ ਨੇਤਾਵਾਂ ਵੱਲੋਂ ਵੀ ਕਿਸਾਨ ਦਾ ਖੇਤੀ ਮੁੱਦਿਆਂ ਬਾਰੇ 7 ਘੰਟੇ ਲੰਬੀ ਗੱਲਬਾਤ ਕੀਤੀ ਗਈ।ਜੋ ਸਰਕਾਰ ਦੇ ਮੰਤਰੀਆਂ ਮੁਤਾਬਿਕ ਕਾਫੀ ਸਫਲ ਰਹੀ ਹੈ।ਪਰ ਕਿਸਾਨ ਆਗੂਆਂ ਵੱਲੋਂ ਇਸ ਮੀਟਿੰਗ ਨੂੰ ਬੇਸਿੱਟਾ ਦੱਸਿਆ ਗਿਆ।