Gurdas Mann prays for justice for farmers: ਅੱਜ ਜਿੱਥੇ ਸਿੱਖ ਪੰਥ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ।ਅਤੇ ਦੂਜੇ ਪਾਸੇ ਦਿੱਲੀ ਬੈਠਾ ਪੂਰਾ ਪੰਜਾਬ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ।ਇਸ ਹੱਕ ਤੇ ਇਨਸਾਫ ਦੀ ਲੜਾਈ ਲੜ ਰਹੇ ਪੂਰੇ ਪੰਜਾਬੀਆਂ ਲਈ ਅੱਜ ਗੁਰਪੁਰਬ ਮੌਕੇ ਗੁਰਦਾਸ ਮਾਨ ਵੱਲੋਂ ਕਿਸਾਨਾਂ ਦੇ ਹੱਕ ‘ਚ ਅਰਦਾਸ ਕੀਤੀ ਗਈ।
ਉਹਨਾਂ ਇੱਕ ਕਵਿਤਾ ਦੇ ਰੂਪ ਵਿੱਚ ਪੰਜਾਬ ਦੀ ਖੁਸ਼ਹਾਲੀ ਮੰਗਦਿਆਂ ਪੰਜਾਬ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਅਤੇ ਪੂਰੀ ਪੰਜਾਬੀਅਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ।ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਇਸ ਵੀਡਿਉ ਦੇ ਕੈਪਸ਼ਨ ਵਿੱਚ ਗੁਰਦਾਸ ਮਾਨ ਨੇ ਲਿਿਖਆ ਕਿ , ‘ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਤਾਰ ਦੇ। ਕਿਸਾਨਾਂ ਨੂੰ ਇਨਸਾਫ਼ ਦੇ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗੁਰਦਾਸ ਮਾਨ ਨੇ ਕਿਸਾਨਾਂ ਦੇ ਹੱਕ ‘ਚ ਪਹਿਲਾਂ ਵੀ ਇੱਕ ਪੋਸਟ ਵੀ ਪਾਈ ਸੀ।ਜਿਸ ਵਿੱਚ ਉਹਨਾਂ ਨੇ ਲਿਿਖਆ ਸੀ ਕਿ ਕਿਸਾਨ ਹੈ ਤਾਂ ਹਿੰਦੋਸਤਾਨ ਹੈ।ਜੈ ਜਵਾਨ ਜੈ ਕਿਸਾਨ ।ਪਰ ਲੰਮੇ ਸਮੇ ਤੋਂ ਇਹ ਵੀ ਗੱਲ ਚਰਚਾਵਾਂ ਹੈ ਕਿ ਗੁਰਦਾਸ ਮਾਨ ਖ਼ੁਦ ਕਿਸਾਨ ਅੰਦੋਲਨ ਦਾ ਹਿੱਸਾ ਕਿਉਂ ਨਹੀਂ ਬਣ ਰਹੇ।ਹੁਣ ਦੇਖਣਾ ਹੋਵੇਗਾ ਕਿ ਗੁਰਦਾਸ ਮਾਨ ਖ਼ੁਦ ਕਦੋਂ ਦਿੱਲੀ ਜਾਕੇ ਕਿਸਾਨਾਂ ਦੇ ਨਾਲ ਖੜਣਗੇ।ਤਹਾਨੂੰ ਦੱਸ ਦੇਈਏ ਕਿ ਪਿਛਲੇ ਸਮੇਂ ਦਰਮਿਆਨ ਪੰਜਾਬੀ ਭਾਸ਼ਾ ਨੂੰ ਲੈ ਕੇ ਗੁਰਦਾਸ ਮਾਨ ਵਿਵਾਦਾਂ ‘ਚ ਘਿਰ ਗਏ ਸੀ। ਮਾਨ ਨੂੰ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਸਮਰਥਨ ਕਰਨ ‘ਤੇ ਪੰਜਾਬੀਆਂ ਵਲੋਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।