harbhajan man shared phots with wife: ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦਾ ਮਾਨ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਆਪਣੀ ਪੋਸਟਾਂ ਦੇ ਰਾਹੀਂ ਫੈਨਜ਼ ਨੂੰ ਖ਼ਾਸ ਸੁਨੇਹੇ ਦਿੰਦੇ ਹੋਏ ਨਜ਼ਰ ਆਉਂਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਹਰਮਨ ਮਾਨ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ ।ਉਨ੍ਹਾਂ ਨੇ ਆਪਣੀ ਪਤਨੀ ਹਰਮਨ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਿਖਆ ਹੈ, ‘ਹਰਮਨ ਬੇਸ਼ੱਕ ਬਹੁਤ ਛੋਟੀ ਉਮਰ ਵਿੱਚ ਹੀ ਕੈਨੇਡਾ ਚਲੀ ਗਈ ਸੀ ਪਰ ਪੰਜਾਬੀ ਜ਼ਬਾਨ ਅਤੇ ਤਹਿਜ਼ੀਬ ਲਈ ਮੋਹ ਉਸ ਦੇ ਅੰਦਰ ਨੱਕੋ-ਨੱਕ ਭਰਿਆ ਹੋਇਆ ਹੈ। ਹਰਮਨ ਨੇ ਹੁਣ ਤੀਕ ਪੰਜਾਬੀ ਨੂੰ ਖ਼ੁਦ ਆਪ ਹੀ ਨਹੀਂ ਸਗੋਂ ਸਾਡੇ ਬੱਚਿਆਂ ਨੂੰ ਵੀ ਦਿਲੋਂ ਪੰਜਾਬੀ ਜ਼ਬਾਨ ਨਾਲ ਜੋੜੀ ਰੱਖਿਆ ਹੈ’।
ਉਨ੍ਹਾਂ ਨੇ ਅੱਗੇ ਲਿਿਖਆ ਹੈ- ‘ਹਰਮਨ ਦੀ ਅੱਜ ਵਾਲੀ ਇਹ ਪੋਸਟ ਵੀ ਮੈਨੂੰ ਬਹੁਤ ਚੰਗੀ ਲੱਗੀ ਤੇ ਮੈਂ ਆਸ ਕਰਦਾ ਹਾਂ ਕਿ ਪੰਜਾਬੀ ਦੇ ਅਨਮੋਲ ਸਾਹਿਤ ਨੂੰ ਤੁਸੀਂ ਸਾਰੇ ਵੀ ਉਤਸ਼ਾਹਿਤ ਕਰੋਗੇ’।
ਇਨ੍ਹਾਂ ਤਸਵੀਰਾਂ ‘ਚ ਹਰਮਨ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਪੜ੍ਹਦੀ ਹੋਈ ਦਿਖਾਈ ਦੇ ਰਹੀ ਹੈ । ਹਰਭਜਨ ਮਾਨ ਦੇ ਬੱਚੇ ਵੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹੋਏ ਨੇ ।ਜੋ ਕਿ ਇੱਕ ਚੰਗੇ ਤੇ ਆਗਿਆਕਾਰੀ ਬੱਚਿਆਂ ਦੇ ਖਾਸ ਗੁਣ ਨੇ।ਉਨ੍ਹਾਂ ਦੇ ਵੱਡੇ ਬੇਟੇ ਅਵਕਾਸ਼ ਮਾਨ ਨੇ ਵੀ ਆਪਣਾ ਕਰੀਅਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬਣਾ ਰਹੇ ਨੇ । ਅਵਕਾਸ਼ ਪੰਜਾਬੀ ਗੀਤਾਂ ਦੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ ।ਇਸ ਖੇਤਰ ਵਿੱਚ ਅਵਕਾਸ਼ ਨੂੰ ਉਹਨਾਂ ਦੇ ਪਾਪਾ ਹਰਭਜਨ ਮਾਨ ਵੀ ਫੁੱਲ ਸਪੋੇਟ ਕਰ ਰਹੇ ਹਨ।