Harbhajan Mann, Satinder Sartaj Amarinder Gill supported farmers: ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਹਰ ਗਾਇਕ ਤੇ ਫ਼ਿਲਮੀ ਸਿਤਾਰੇ ਵੱਲੋਂ ਕਿਸਾਨਾਂ ਦੇ ਮੋਰਚਾ ਫਤਹਿ ਕਰਨ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਟਵੀਟ ਕਰਦਿਆਂ ਲਿਖਿਆ , ‘ਕਿਹੜਾ ਬੰਨ੍ਹ ਮਾਰੂ ਯਾਰੋ, ਵਗਦਿਆਂ ਦਰਿਆਵਾਂ ਨੂੰ। ਸ਼ਾਲਾ! ਸੱਚਾਈ ਦੀ ਜਿੱਤ ਹੋਵੇ, ਸ਼ਾਲਾ! ਰੋਟੀ ਦੀ ਜਿੱਤ ਹੋਵੇ।
ਇਸਦੇ ਇਲਾਵਾ ਹਮੇਸ਼ਾ ਆਪਣੇ ਚੰਗੇ ਗੀਤਾਂ ਰਾਹੀ ਸਮਾਜ ਨੂੰ ਇੱਕ ਨਵੀਂ ਵਾਲੇ ਸਤਿੰਦਰ ਸਰਤਾਜ ਨੇ ਵੀ ਕਿਸਾਨਾਂ ਦੇ ਹੱਕ ‘ਚ ਪੋਸਟ ਪਾਉਂਦਿਆਂ ਲਿਿਖਆ ਹੈ ਕਿ
ਕਦਮ ਨੀ ਰੁਕਣੇ ਰੋਕਾਂ ਲਾ ਕੇ ਦੇਖ ਲਿਓ!
ਅੰਨਦਾਤੇ ਹੁਣ ਅਜ਼ਮਾ ਕੇ ਦੇਖ ਲਿਓ!
ਸੜ੍ਹਕਾਂ ਵਿੱਚ ਹੀ ਖੱਡੇ ਪੁੱਟੇ; ਪਰਲੋ ਹੈ!
ਜੰਗ ਛਿੜੀ ਹੈ ਕਿਹੜੀ ਰੁੱਤੇ ; ਪਰਲੋ ਹੈ!!
ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਹੋਣ ਦੀ ਦੁਆਵਾਂ ਕਰਦੇ ਹੋਏ ਅਮਰਿੰਦਰ ਗਿੱਲ ਨੇ ਲੰਬੇ ਅਰਸੇ ਤੋਂ ਬਾਅਦ ਪੋਸਟ ਸਾਂਝੀ ਕੀਤੀ ਹੈ ।ਇਹਨਾਂ ਦੇ ਇਲਾਵਾ ਜ਼ੈਜ਼ੀ ਬੀ ਅਤੇ ਤਰਸੇਮ ਜੱਸੜ ਨੇ ਵੀ ਕਿਸਾਨਾਂ ਲਈ ਖਾਸ ਸੁਨੇਹੇ ਸ਼ੇਅਰ ਕੀਤੇ ਹਨ।ਤਰਸੇਮ ਜੱਸੜ ਨੇ ਲਿਿਖਆ ਕਿ ਨਾ ਬਣੀ ਕਦੇ ਸਰਕਾਰਾਂ ਨਾਲ,ਲੋਕਤੰਤਰ ਦਾ ਮਤਲਬ ਲੋਕਾਂ ਦੀ ਸਰਕਾਰ,ਜੇ ਸਰਕਾਰ ਲੋਕਾਂ ਦੀ ਤਾਂ ਲੋਕਾਂ ਦੀ ਗੱਲ ਕਿਉਂ ਨਹੀ ਮੰਨੀ ਜਾਂਦੀ,ਕਿਉਂ ਆਪਣੇ ਹਿੱਤਾਂ ਲਈ ਵੀ ਸੰਘਰਸ਼ ਕਰਦਾ ਪੈਂਦਾ ਹੈ।ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਨੂੰ ਦਬਾਉਣ ਦੇ ਮਨਸੂਬੇ ਲੈ ਕੇ ਚੱਲ ਰਹੀਆਂ ਸਰਕਾਰਾਂ ਨੂੰ ਇਸ ਵਾਰ ਵੀ ਮੂੰਹ ਦੀ ਖਾਣੀ ਪਵੇਗੀ।