ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜਰ ਰਹੀ ਹੈ। ਉਨ੍ਹਾਂ ਨੂੰ ਥਰਡ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਇਲਾਜ ਇਨ੍ਹੀਂ ਦਿਨੀਂ ਚੱਲ ਰਿਹਾ ਹੈ। ਪਿਛਲੇ ਹਫ਼ਤੇ ਉਨ੍ਹਾਂ ਨੇ ਇਹ ਦੁਖਦ ਖਬਰ ਫੈਨਜ਼ ਨਾਲ ਸਾਂਝੀ ਕੀਤੀ। ਹਿਨਾ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ ਹੈ ਤੇ ਟ੍ਰੀਟਮੈਂਟ ਸ਼ੁਰੂ ਹੁੰਦਿਆਂ ਹੀ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁਦ ਕੱਟਣ ਦਾ ਫੈਸਲਾ ਕੀਤਾ ਹੈ। ਧੀ ਦੇ ਇਸ ਫੈਸਲੇ ਦੇ ਨਾਲ ਮਾਂ ਖੜ੍ਹੀ ਰਹੀ, ਪਰ ਧੀ ਦਾ ਹਾਲ ਦੇਖ ਕੇ ਉਹ ਖੁਦ ਨੂੰ ਰੋਜ ਨਾ ਸਕੀ ਤੇ ਉਸਨੂੰ ਗਲੇ ਲਗਾ ਕੇ ਰੋਣ ਲੱਗ ਗਈ। ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਦੁਖੀ ਹਾਲਤ ਵਿੱਚ ਨਹੀਂ ਦੇਖ ਸਕਦੀ। ਹਿਨਾ ਖਾਨ ਕੈਂਸਰ ਦੀ ਜੰਗ ਮਜ਼ਬੂਤੀ ਨਾਲ ਲੜ ਰਹੀ ਹੈ। ਹਿਨਾ ਖਾਨ ਨੇ ਸਬੂਤ ਦੇ ਨਾਲ ਇਸਨੂੰ ਪੇਸ਼ ਕੀਤਾ ਹੈ।
ਹਿਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਤੁਸੀਂ ਬੈਕਗ੍ਰਾਊਂਡ ਵਿੱਚ ਮੇਰੀ ਮਾਂ ਦੇ ਰੋਣ ਦੀ ਆਵਾਜ਼ ਹੈ. ਤੁਸੀਂ ਸੁਣ ਸਕਦੇ ਹੋ ਕਿ ਉਹ ਮੈਨੂੰ ਕਸ਼ਮੀਰੀ ਭਾਸ਼ਾ ਵਿੱਚ ਆਸ਼ੀਰਵਾਦ ਦੇ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਕੁਝ ਅਜਿਹਾ ਦੇਖਣ ਦੇ ਲਈ ਤਿਆਰ ਕੀਤਾ ਸੀ, ਜਿਸਦੀ ਉਨ੍ਹਾਂ ਨੇ ਕਦੇ ਵੀ ਕਲਪਨਾ ਕਰਨ ਦੀ ਹਿੰਮਤ ਵੀ ਨਹੀਂ ਕੀਤੀ ਸੀ। ਅਜਿਹਾ ਦਰਦ ਜਿਸਨੂੰ ਮਾਪਣ ਦੇ ਲਈ ਕੋਈ ਉਪਕਰਨ ਨਹੀਂ ਹੈ।
ਇਹ ਵੀ ਪੜ੍ਹੋ: 7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਹਿਨਾ ਨੇ ਆਪਣੇ ਪੋਸਟ ਵਿੱਚ ਅੱਗੇ ਲਿਖਿਆ ਕਿ ਸਾਰੇ ਖੂਬਸੂਰਤ ਲੋਕ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਜੋ ਇੱਕ ਹੀ ਲੜਾਈ ਲੜ ਰਹੀਆਂ ਹਨ, ਮੈਨੂੰ ਪਤਾ ਹੈ ਕਿ ਇਹ ਕਠਿਨ ਹੈ, ਮੈਂ ਜਾਣਦੀ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਲਈ, ਸਾਡੇ ਵਾਲ ਉਹ ਤਾਜ ਹਨ, ਜਿਨ੍ਹਾਂ ਨੂੰ ਅਸੀਂ ਕਦੀ ਨਹੀਂ ਉਤਾਰਦੇ, ਪਰ ਕੀ ਹੋਵੇਗਾ ਜੇ ਤੁਸੀਂ ਇੰਨੀ ਔਖੀ ਲੜਾਈ ਦਾ ਸਾਹਮਣਾ ਕਰ ਰਹੇ ਹੋਵੋ ਕਿ ਤੁਹਾਨੂੰ ਆਪਣੇ ਵਾਲ- ਆਪਣਾ ਮਾਣ, ਆਪਣਾ ਤਾਜ ਗਵਾਉਣਾ ਪਵੇ ? ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਕਠੋਰ ਫੈਸਲੇ ਲੈਣੇ ਪੈਣਗੇ ਤੇ ਮੈਂ ਜਿੱਤਣਾ ਚੁਣਿਆ ਹੈ।
ਮੈਂ ਇਸ ਲੜਾਈ ਨੂੰ ਜਿੱਤਣ ਦੇ ਲਈ ਖੁਦ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਖੂਬਸੂਰਤ ਵਾਲਾਂ ਨੂੰ ਝੜਨ ਤੋਂ ਪਹਿਲਾਂ ਹੀ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਪੀੜਾ ਨੂੰ ਕਈ ਹਫਤਿਆਂ ਤੱਕ ਸਹਿਣ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣਾ ਤਾਜ ਛੱਡਣਾ ਚੁਣਿਆ ਕਿਉਂਕਿਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲੀ ਤਾਜ ਮੇਰਾ ਹੌਸਲਾ, ਮੇਰੀ ਤਾਕਤ ਤੇ ਮੇਰੇ ਲਈ ਮੇਰਾ ਪਿਆਰ ਹੈ। ਮੈਂ ਇਸ ਪੜਾਅ ਦੇ ਲਈ ਇੱਕ ਵਧੀਆ ਵਿਗ ਬਣਾਉਣ ਦੇ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਹਿਨਾ ਨੇ ਅੱਗੇ ਲਿਖਿਆ ਕਿ ਮੈਂ ਆਪਣੀ ਕਹਾਣੀ, ਆਪਣੀ ਯਾਤਰਾ ਰਿਕਾਰਡ ਕਰ ਰਹੀ ਹਾਂ ਤਾਂਜੋ ਯਕੀਨੀ ਬਣਾਇਆ ਜਾ ਸਕੇ ਕਿ ਖੁਦ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਹਰ ਕਿਸੇ ਤੱਕ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: