ਟੈਲੀਵਿਜ਼ਨ ਐਕਸਟ੍ਰੈਸ ਹਿਨਾ ਖਾਨ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਹ ਕੈਂਸਰ ਦੀ ਤੀਜੀ ਸਟੇਜ ‘ਤੇ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਖੁਦ ਇਸ ਖਬਰ ਨੂੰ ਫੈਨਸ ਨਾਲ ਸ਼ੇਅਰ ਕੀਤਾ ਹੈ।
ਐਕਟ੍ਰੈਸ ਨੇ ਪੋਸਟ ਵਿਚ ਲਿਖਿਆ-ਮੇਰੇ ਬਾਰੇ ਕੁਝ ਅਫਵਾਹਾਂ ਚੱਲ ਰਹੀਆਂ ਹਨ,ਮੈਂ ਤੁਹਾਡੇ ਸਾਰਿਆਂ ਨਾਲ ਇਕ ਜ਼ਰੂਰੀ ਖਬਰ ਸ਼ੇਅਰ ਕਰਨਾ ਚਾਹੁੰਦੀ ਹਾਂ। ਖਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਮੈਨੂੰ ਪਿਆਰ ਕਰਦੇ ਹਨ, ਮੇਰੀ ਪਰਵਾਹ ਕਰਦੇ ਹਨ। ਮੈਨੂੰ ਬ੍ਰੈਸਟ ਕੈਂਸਰ ਹੈ। ਇਹ ਤੀਜੀ ਸਟੇਜ ‘ਤੇ ਹੈ। ਇਸ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ। ਕਈ ਪ੍ਰੇਸ਼ਾਨੀਆਂ ਨਾਲ ਜੂਝਣ ਦੇ ਬਾਵਜੂਦ ਮੈਂ ਸਾਰਿਆਂ ਨੂੰ ਭਰੋਸਾ ਦਿਵਾ ਰਹੀ ਹਾਂ ਕਿ ਮੈਂ ਠੀਕ ਹਾਂ। ਮੈਂ ਇਸ ਬੀਮਾਰੀ ਨਾਲ ਪੂਰੀ ਤਰ੍ਹਾਂ ਲੜਨ ਲਈ ਤਿਆਰ ਹਾਂ। ਇਸ ਸਮੇਂ ਮੈਂ ਉਹ ਹਰ ਚੀਜ਼ ਕਰਨ ਨੂੰ ਤਿਆਰ ਹਾਂ ਜੋ ਮੈਨੂੰ ਮਜ਼ਬੂਤ ਬਣਾਏ ਰੱਖੇਗੀ।
ਇਹ ਵੀ ਪੜ੍ਹੋ : 11 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਹੋਈ ਮੌ.ਤ
ਬ੍ਰੈਸਟ ਕੈਂਸਰ ਬਾਰੇ ਦੱਸਦੇ ਹੋਏ ਹਿਨਾ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਪਿਆਰ ਤੇ ਸਨਮਾਨ ਦੀ ਕਦਰ ਹੈ ਪਰ ਇਸ ਸਮੇਂ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ। ਮੈਨੂੰ ਤੇ ਮੇਰੇ ਪਰਿਵਾਰ ਨੂੰ ਪੂਰਾ ਯਕੀਨ ਹੈ ਕਿ ਮੈਂ ਕੈਂਸਰ ਦੀ ਜੰਗ ਜਿੱਤ ਕੇ ਜਲਦ ਹੀ ਠੀਕ ਹੋ ਜਾਵਾਂਗੀ ਪਰ ਉਦੋਂ ਤੱਕ ਥੋੜ੍ਹਾ ਧਿਆਨ ਰੱਖੋ। ਇਸ ਸਮੇਂ ਮੈਨੂੰ ਤੁਹਾਡੇ ਪਿਆਰ ਤੇ ਦੁਆਵਾਂ ਦੀ ਬਹੁਤ ਲੋੜ ਹੈ।