Mia khalifa birthday today: ਕਿਸਾਨਾਂ ਦੇ ਸਮਰਥਨ ‘ਚ ਡਟਣ ਵਾਲੀ ਮਿਆ ਖ਼ਲੀਫਾ ਦਾ ਅੱਜ ਭਾਵ 10 ਫਰਵਰੀ ਨੂੰ ਜਨਮਦਿਨ ਹੈ। ਅਮਰੀਕੀ ਅਦਾਕਾਰਾ ਮਿਆ ਖ਼ਲੀਫ਼ਾ ਕਿਸਾਨ ਅੰਦੋਲਨ (ਫਾਰਮਰ ਪ੍ਰੋਟੈਸਟ) ਨੂੰ ਲੈ ਕੇ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਬਾਰੇ ਟਵੀਟ ਕਰਕੇ ਆਪਣਾ ਸਮਰਥਨ ਜ਼ਾਹਿਰ ਕਰ ਰਹੀ ਹੈ ਅਤੇ ਨਾਲ ਹੀ ਉਸ ਨੂੰ ਟਰੋਲ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਵੀ ਦੇ ਰਹੀ ਹੈ। ਹਾਲ ਹੀ ਵਿੱਚ, ਮਿਆ ਖ਼ਲੀਫ਼ਾ ਨੇ ਕਿਸਾਨ ਅੰਦੋਲਨ ਅਤੇ ਭਾਰਤ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ਵਿੱਚ ਮਿਆ ਖ਼ਲੀਫ਼ਾ ਨੇ ਕਿਹਾ, “ਕਿ ਕੋਈ ਵੀ ਕਿਵੇਂ ਇਤਿਹਾਸ ਦੇ ਇਨ੍ਹੇ ਵੱਡੇ ਅੰਦੋਲਨ ਨੂੰ ਲੈ ਕੇ ਦਾਅਵਾ ਕਰ ਸਕਦਾ ਹੈ ਕਿ ਸਾਰੇ ਅਦਾਕਾਰਾ ਨੂੰ ਪੈਸੇ ਮਿਲੇ ਹਨ।” ਮਿਆ ਖ਼ਲੀਫ਼ਾ ਦਾ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮਿਆ ਖ਼ਲੀਫ਼ਾ ਨੇ ਫਾਰਮਰ ਪ੍ਰੋਟੈਸਟ ਤੇ ਟਵੀਟ ਕਰਦੇ ਹੋਏ ਲਿਖਿਆ, “ਮੈਨੂੰ ਅਹਿਸਾਸ ਹੋਇਆ ਹੈ ਕਿ ਸਾਡੇ ਲਈ ਇਹ ਸਮਝਣਾ ਸਮਝ ਤੋਂ ਬਾਹਰ ਹੈ ਕਿ ਕੋਈ ਕਿਵੇਂ ਇਤਿਹਾਸ ਦੇ ਇਸ ਵਿਸ਼ਾਲ ਅੰਦੋਲਨ ਬਾਰੇ ਦਾਅਵਾ ਕਰ ਸਕਦਾ ਹੈ, ਕਿ ਇਨ੍ਹਾਂ ਸਾਰੇ ਅਦਾਕਾਰਾ ਨੂੰ ਪੈਸੇ ਮਿਲੇ ਹਨ। ਪਰ ਭਾਰਤ ਵਿੱਚ 100 ਕਰੋੜ ਤੋਂ ਵੀ ਵੱਧ ਲੋਕ ਹਨ ਅਤੇ ਅਸੀਂ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ“ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਿਆ ਖ਼ਲੀਫ਼ਾ ਨੇ ਕਿਸਾਨਾਂ ਬਾਰੇ ਕਈ ਟਵੀਟ ਕੀਤੇ ਸਨ।
ਮੀਆਂ ਖਲੀਫਾ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਪ੍ਰਿਯੰਕਾ ਚੋਪੜਾ ਬਾਰੇ ਵੀ ਟਵੀਟ ਕੀਤਾ ਸੀ ਅਤੇ ਨਾਲ ਹੀ ਕਿਸਾਨੀ ਅੰਦੋਲਨ ਬਾਰੇ ਉਨ੍ਹਾਂ ਦੀ ਚੁੱਪ ‘ਤੇ ਸਵਾਲ ਕੀਤਾ ਸੀ।ਸਾਬਕਾ ਬਾਲਗ ਫਿਲਮ ਸਟਾਰ ਮੀਆਂ ਖਲੀਫਾ, ਜੋ ਕਿਸਾਨੀ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਤੋਂ ਬਾਅਦ ਅਲੋਚਨਾ ਦਾ ਸਾਹਮਣਾ ਕਰ ਰਹੀ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਜੇ ਵੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਪੌਪ ਗਾਇਕਾ ਰਿਹਾਨਾ ਦੇ ਟਵੀਟ ਤੋਂ ਬਾਅਦ ਕਿਸਾਨ ਅੰਦੋਲਨ ਵੱਲ ਧਿਆਨ ਖਿੱਚਣ ਤੋਂ ਬਾਅਦ ਕਈ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਕਲਾਕਾਰਾਂ, ਕਾਰਕੁੰਨਾਂ ਅਤੇ ਰਾਜਨੇਤਾਵਾਂ ਨੇ ਕਿਸਾਨਾਂ ਨਾਲ ਏਕਤਾ ਦਿਖਾਈ ਖਲੀਫਾ ਨੇ ਇਸ ਸਬੰਧ ਵਿਚ ਟਵੀਟ ਵੀ ਕੀਤਾ।
ਸ਼ੇਰਨੀ ਵਾਂਗ ਗੱਜੀ ਹਰਸਿਮਰਤ ਲੋਕ ਸਭਾ ‘ਚ ਭਿੜ ਗਈ ਭਾਜਪਾ MP ਨਾਲ, ਵੇਖੋ ਕਿਵੇਂ ਕੱਢੀਆਂ ਰੜਕਾਂ !