mia wants videos taken down:ਪੋਰਨ ਸਟਾਰ ਰਹਿ ਚੁੱਕੀ ਮਿਆ ਖਲੀਫਾ ਹੁਣ ਐਡਲਟ ਇੰਡਸਟਰੀ ਦੇ ਨਾਲ ਜੁੜਿਆ ਆਪਣਾ ਨਾਮ ਹਟਵਾਉਣਾ ਚਾਹੁੰਦੀ ਹੈ।ਮਿਆ ਐਡਲਟ ਵੈੱਬਸਾਈਟਸ ਤੋਂ ਆਪਣੇ ਵੀਡੀਓਜ਼ ਨੂੰ ਹਟਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵਿੱਚ ਲੋਕ ਵੀ ਉਸ ਨੂੰ ਸੁਪੋਰਟ ਕਰ ਰਹੇ ਹਨ। ਖਬਰਾਂ ਅਨੁਸਾਰ ਮਿਆ ਖਲੀਫਾ ਨੇ ਐਡਲਟ ਵੈੱਬਸਾਈਟਸ ਨੂੰ ਬੋਲਿਆ ਹੈ ਕਿ ਉਹ ਮਿਆ ਦੀ ਛੇ ਸਾਲ ਪੁਰਾਣੀ ਵੀਡੀਓਜ਼ ਨੂੰ ਨਵਾਂ ਦੱਸ ਕੇ ਸ਼ੇਅਰ ਕਰਨਾ ਅਤੇ ਉਸ ਤੋਂ ਪੈਸਾ ਕਮਾਉਣਾ ਬੰਦ ਕਰ ਦੋ।ਇਸ ਦੇ ਲਈ ਮਿਆ ਨੇ ਇੱਕ ਪਟੀਸ਼ਨ ਵੀ ਪਾਈ ਹੈ।
ਹੁਣ ਮਿਆ ਖਲੀਫਾ ਇਸ ਗੱਲ ਤੋਂ ਖੁਸ਼ ਹੈ ਕਿ ਲੋਕ ਸਹੀ ਵਿੱਚ ਉਨ੍ਹਾਂ ਦੇ ਸੁਪੋਰਟ ਵਿੱਚ ਅੱਗੇ ਆ ਰਹੇ ਹਨ ਅਤੇ ਪੇਟੀਸ਼ਨ ਨੂੰ ਸਾਈਨ ਕਰ ਰਹੇ ਹਨ।ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਹੁਣ ਉਨ੍ਹਾਂ ਦੇ ਪੇਟੀਸ਼ਨ ਨੂੰ 1.5 ਮਿਲਿਅਨ ਲੋਕਾਂ ਨੇ ਸਾਈਨ ਕਰ ਦਿੱਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਿਆ ਖਲੀਫਾ ਨੇ ਲਿਖਿਆ ‘ ਪੇਟੀਸ਼ਨ ਨੂੰ ਲਗਭਗ 1.5 ਮਿਲਿਅਨ ਸਿਗਨੇਚਰ ਮਿਲ ਗਏ ਹਨ। ਮੈਂ ਤੁਹਾਡੇ ਸਾਰਿਆਂ ਨੂੰ ਆਪਣੇ ਹੱਥਾਂ ਨਾਲ ਲਿਖੇ ਥੈਂਕਿਊ ਨੋਟਸ ਭੇਜਣ ਦੀ ਤਿਆਰੀ ਕਰ ਰਹੀ ਹਾਂ।
ਮਿਆ ਦੇ ਇਸ ਵੀਡੀਓ ਵਿੱਚ ਤੁਸੀਂ ਕਾਫੀ ਚੀਜਾਂ ਦੇਖ ਸਕਦੇ ਹੋ। ਇੱਥੇ ਮਿਆ ਕੁੱਝ ਪੀਣ ਦੀ ਕੋਸ਼ਿਸ਼ ਕਰ ਰਹੀ ਹੈ। ਜੋ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ ਹੈ। ਇਸ ਡ੍ਰਿੰਕ ਤੋਂ ਬਾਅਦ ਉਨ੍ਹਾਂ ਨੇ ਸ਼ੇਮਿੰਗ, ਵਿਕਟਿਮ ਬਲੇਮਿੰਗ, ਖਰਾਬ ਕਾਨਟਰੈਕਟ ਆਦਿ ਹੋਰ ਨਾਮ ਦਿੱਤੇ ਹਨ। ਉਨ੍ਹਾਂ ਨੇ ਨਾਲ ਹੀ ਐਡਲਟ ਇੰਡਸਟਰੀ ਤੇ ਕਮੈਂਟ ਕਰਦੇ ਹੋਏ ਲਿਖਿਆ ਕਿ 15 ਬਿਲਿਅਨ ਡਾਲਰ ਦੀ ਇੱਕ ਇੰਡਸਟਰੀ ਉਸ ਵਿੱਚ ਕੰਮ ਕਰਨ ਵਾਲੀ ਮਹਿਲਾਵਾਂ ਨੂੰ ਸੁਰੱਖਿਆ ਤੱਕ ਨਹੀਂ ਦੇ ਸਕਦੀ।
ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਮਿਆ ਖਲੀਫਾ ਨੇ ਹਾਲ ਹੀ ਵਿੱਚ ਆਪਣੀ ਨੱਕ ਦੀ ਸਰਜਰੀ ਕਰਵਾਈ ਹੈ।ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ।ਨੱਕ ਦੀ ਸਰਜਰੀ ਤੋਂ ਬਾਅਦ ਮਿਆ ਦੀ ਨੱਕ ਦੀ ਸ਼ੇੋਪ ਅਤੇ ਲੁਕ ਕਾਫੀ ਬਦਲ ਗਿਆ ਹੈ। ਮਿਆ ਨੇ ਆਪਣੇ ਪੋਸਟ ਵਿੱਚ ਸੋਸ਼ਲ ਮੀਡੀਆ ਤੇ ਦਿਖਣ ਵਾਲੀ ਮਹਿਲਾਵਾਂ ਨੂੰ ਆਈਡਲ ਮੰਨਣ ਤੋਂ ਮਨਾਂ ਕੀਤਾ ਸੀ।ਉਨ੍ਹਾਂ ਨੇ ਲਿਖਿਆ ਸੀ ‘ ਸੋਸ਼ਲ ਮੀਡੀਆ ਤੇ ਨਜ਼ਰ ਆਉਣ ਵਾਲੀ ਮਹਿਲਾਵਾਂ ਦੀ ਪੂਜਾ ਨਾ ਕਰੋ ਅਤੇ ਖੁਦ ਦੀ ਤੁਲਨਾ ਓਨਾ ਆਧਾਰਾਂ ਤੇ ਨਾ ਕਰੋ ਜੋ ਅਸਲ ਵਿੱਚ ਨਹੀਂ ਹਨ।