JasbirJassi Jealous Song Release: ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ Jealous ਰਿਲੀਜ਼ ਹੋ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਸਬੀਰ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਸਲੀਮ-ਸੁਲੇਮਾਨ ਦੁਆਰਾ ਕੰਪੋਜ਼ ਕੀਤੇ ਇਸ ਗੀਤ ਨੂੰ ਸਿਰਫ਼ ਦੋ ਦਿਨਾਂ ਵਿੱਚ ਕਰੀਬ ਸੱਤ ਲੱਖ ਵਿਊਜ਼ ਮਿਲ ਚੁੱਕੇ ਹਨ।
![JasbirJassi Jealous Song Release](https://dailypost.in/wp-content/uploads/2023/08/image-198.png)
ਇਸ ਗੀਤ ਵਿੱਚ ਜਸਬੀਰ ਤੋਂ ਇਲਾਵਾ ਕਿੰਜਲ ਦਵੇ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਜਦਕਿ ਇਸ ਦੇ ਬੋਲ ਕੁਮਾਰ ਨੇ ਲਿਖੇ ਹਨ। ਜਸਬੀਰ ਜੱਸੀ ਮੁੱਖ ਤੌਰ ‘ਤੇ ਪੰਜਾਬੀ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਸ ਦੇ ਗੀਤ ਪਾਰਟੀਆਂ ਵਿਚ ਬਹੁਤ ਵਜਾਏ ਜਾਂਦੇ ਹਨ। ਪੰਜਾਬੀ ਗਾਇਕ ਜਸਬੀਰ 1998 ‘ਚ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਗੀਤ ਨਾਲ ਮਸ਼ਹੂਰ ਹੋਏ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਮਸ਼ਹੂਰ ਗੀਤ ਆਏ। ਜੱਸੀ ਨੇ ਕਈ ਗੀਤਾਂ ਦੇ ਰੀਮੇਕ ਵੀ ਬਣਾਏ। ਇਸ ਤੋਂ ਇਲਾਵਾ ਉਸ ਨੇ ਫ਼ਿਲਮ ‘ਪਟਿਆਲਾ ਹਾਊਸ’ ਦਾ ਗੀਤ ‘ਲੌਂਗ ਦਾ ਲਸ਼ਕਰ’ ਵੀ ਰਿਕਾਰਡ ਕਰਵਾਇਆ ਸੀ।
ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਜਸਬੀਰ ਜੱਸੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਗੱਲਾਂ ਸਾਂਝੀਆਂ ਕਰਦੇ ਹਨ।