Jasmine Sandlas MeraEx song: ਜੈਸਮੀਨ ਸੈਂਡਲਾਸ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲਾਂਕਿ ਉਹ ਆਪਣੇ ਗਾਣਿਆਂ ਨਾਲੋਂ ਜ਼ਿਆਦਾ ਪਰਸਨਲ ਲਾਈਫ ਨੂੰ ਲੈਕੇ ਚਰਚਾ ;ਚ ਰਹਿੰਦੀ ਹੈ। ਜੈਸਮੀਨ ਸੈਂਡਲਾਸ ਨੇ ਹਾਲ ਹੀ ‘ਚ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਸੀ, ਜਿਸ ਦਾ ਪਹਿਲਾ ਗਾਣਾ ‘ਮੇਰਾ ਐਕਸ’ ਰਿਲੀਜ਼ ਹੋ ਗਿਆ ਹੈ।
ਜੈਸਮੀਨ ਆਪਣੇ ਇਸ ਨਵੇਂ ਗਾਣੇ ‘ਚ ਆਪਣੇ ਸਾਬਕਾ ਪ੍ਰੇਮੀ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਵਿਦੇਸ਼ ‘ਚ ਫਿਲਮਾਇਆ ਗਿਆ ਹੈ। ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਗੈਰੀ ਸੰਧੂ ਨਾਲ ਲੰਬੇ ਸਮੇਂ ਤੱਕ ਰਿਸ਼ਤੇ ‘ਚ ਰਹੀ ਸੀ। ਇਸ ਤੋਂ ਬਾਅਦ 2017 ‘ਚ ਦੋਵਾਂ ਦਾ ਬਰੇਕਅੱਪ ਹੋ ਗਿਆ ਸੀ। 2017 ‘ਚ ਹੀ ਜੈਸਮੀਨ ਨੇ ਪੰਜਾਬ ਛੱਡ ਕੇ ਮੁੰਬਈ ਦਾ ਰੁਖ ਕਰ ਲਿਆ ਸੀ। ਉਹ 2022 ‘ਚ ਪੰਜਾਬ ਪਰਤੀ ਤੇ ਇੱਥੇ ਆਉਂਦੇ ਸਾਰ ਉਸ ਨੇ ਪੋਸਟ ਸ਼ੇਅਰ ਕਰ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸੇ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਆਪਣੀ ਗਾਇਕੀ ਦੇ ਕਰੀਅਰ ‘ਚ ਜੈਸਮੀਨ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਦਿੱਤੇ। ਉਸ ਨੇ ਹਾਲ ਹੀ ਚ ਆਪਣੀ ਐਲਬਮ ‘ਰੂਡ’ ਦਾ ਵੀ ਐਲਾਨ ਕੀਤਾ ਸੀ। ਜਿਸ ਦਾ ਪਹਿਲਾ ਗਾਣਾ ਹੁਣ ਰਿਲੀਜ਼ ਹੋ ਗਿਆ ਹੈ ਤੇ ਪਹਿਲੇ ਹੀ ਗਾਣੇ ਤੋਂ ਗਾਇਕਾ ਸੁਰਖੀਆਂ ‘ਚ ਆ ਗਈ ਹੈ। ਉਸ ਦੀ ਇਸ ਪੋਸਟ ‘ਤੇ ਲੋਕ ਕਮੈਂਟ ਕਰਕੇ ਗਾਇਕਾ ਨੂੰ ਕਾਫੀ ਕੁੱਝ ਸੁਣਾ ਵੀ ਰਹੇ ਹਨ।