Jattan Da Munda Gaun Lagya: ਚਰਚਾ ਵਿੱਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੇ ਨਵਾਂ ਧਮਾਕਾ ਕੀਤਾ ਹੈ। ਸਿੱਧੂ ਮੂਸੇਵਾਲਾ ਦੀ ਡੈਬਿਊ ਫਿਲਮ ‘ਮੂਸਾ ਜੱਟ’ ਦਾ ਫਾਈਨਲੀ ਫਸਟ ਲੁਕ ਸਾਹਮਣੇ ਆਇਆ ਸੀ। ਫੈਨਜ਼ ਨੂੰ ਲੰਬਾ ਇੰਤਜ਼ਾਰ ਕਰਾਉਣ ਤੋਂ ਬਾਅਦ ਅੱਜ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ। ਇਸਦੇ ਨਾਲ ਹੀ ਹੁਣ ਸਿੱਧੂ ਮੂਸੇਵਾਲੇ ਦੀ ਇਕ ਹੋਰ ਫਿਲਮ Jattan Da Munda Gaun Lagya ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਜਿਸ ਨੂੰ ਲਿਖਿਆ ਅਤੇ ਡਾਇਰੈਕਟ ਅਮਰਦੀਪ ਸਿੰਘ ਨੇ ਕੀਤਾ ਹੈ। ਇਹ ਫ਼ਿਲਮ ਅਮਰ ਦੀ ਪ੍ਰੋਡਕਸ਼ਨ ਅਤੇ ਸਿੱਧੂ ਮੂਸੇਵਾਲਾ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 18 ਮਾਰਚ 2022 ਵਿੱਚ ਰਿਲੀਜ਼ ਹੋਵੇਗੀ। ਗਾਣਿਆਂ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਫ਼ਿਲਮਾਂ ਵਿੱਚ ਵੀ ਹੱਥ ਅਜ਼ਮਾ ਰਿਹਾ ਹੈ।

ਦੱਸ ਦੇਈਏ ਸਿੱਧੂ ਮੂਸੇਵਾਲਾ ਦੀ ਡੈਬਿਊ ਫਿਲਮ ‘ਮੂਸਾ ਜੱਟ’ ਦਾ ਫਾਈਨਲੀ ਫਸਟ ਲੁਕ ਸਾਹਮਣੇ ਆਇਆ ਸੀ। ਇਸ ਫਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਆਪੋਜ਼ਿਟ ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਨਜ਼ਰ ਆਵੇਗੀ। ਇਸ ਫਿਲਮ ਤੋਂ ਪਹਿਲਾ ਸਿੱਧੂ ਦੀ ਫਿਲਮ ‘Yes I Am Student’ ਵੀ ਬਣ ਕੇ ਤਿਆਰ ਹੈ ਪਰ ਕੁਝ ਕਾਰਨਾਂ ਕਰਕੇ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋ ਪਾਈ। ਇਸ ਕਰਕੇ ਹੁਣ ਫਿਲਮ ‘ਮੂਸਾ ਜੱਟ’ ਨੂੰ ਹੀ ਸਿੱਧੂ ਦੀ ਡੈਬਿਊ ਫਿਲਮ ਵਜੋਂ ਗਿਣਿਆ ਜਾਵੇਗਾ।
ਰਿਲੀਜ਼ ਹੋਏ ਟੀਜ਼ਰ ਵਿੱਚ ਸਿੱਧੂ ਮੂਸੇਵਾਲਾ ਦਾ ਦਮਦਾਰ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ। ਰਿਲੀਜ਼ ਹੁੰਦਿਆਂ ਸਾਰ ਹੀ ਇਹ ਟੀਜ਼ਰ ਯੂਟਿਊਬ ਉੱਪਰ ਟ੍ਰੈਂਡਿੰਗ ‘ਚ ਬਣ ਗਿਆ ਹੈ। ਫਿਲਮ ‘ਮੂਸਾ ਜੱਟ’ ਨੂੰ ਵੀ ਕੋਰੋਨਾ ਦੀ ਮਾਰ ਪਈ ਹੈ। ਇਹ ਫਿਲਮ ਵੀ ਜਲਦੀ ਰਿਲੀਜ਼ ਹੋ ਜਾਣੀ ਸੀ, ਪਰ ਲੌਕਡਾਊਨ ਦੇ ਕਰਕੇ ਐਸਾ ਪੋਸੀਬਲ ਨਹੀਂ ਹੋਇਆ। ਹੁਣ ਇਹ ਫਿਲਮ 1 ਅਕਤੂਬਰ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਨੂੰ ਗੁਰਿੰਦਰ ਡਿੰਪੀ ਵੱਲੋਂ ਲਿਖਿਆ ਗਿਆ ਹੈ। ਫਿਲਮ ‘ਮੂਸਾ ਜੱਟ’ ਨੂੰ ਪੰਜਾਬੀ ਗਾਣਿਆਂ ਦੇ ਫੇਮਸ ਡਾਇਰੈਕਟਰ ਜੋੜੀ ਖੁਸ਼ਪਾਲ ਤੇ ਦਿਲਸ਼ੇਰ ਨੇ ਡਾਇਰੈਕਟ ਕੀਤਾ ਹੈ। ਇਸ ਜੋੜੀ ਨੇ ਪਹਿਲਾ ਜੇ ਰੰਧਾਵਾ ਦੀ ਫਿਲਮ ‘ਸ਼ੂਟਰ’ ਨੂੰ ਡਾਇਰੈਕਟ ਕੀਤਾ ਸੀ।






















