ਕਦੇ ਆਪਣੇ ਬਿਆਨਾਂ ਨਾਲ ਤੇ ਕਦੇ ਆਪਣੀਆਂ ਫ਼ਿਲਮਾਂ ਨਾਲ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅੱਜ ਵਰਿੰਦਾਵਨ ਦੇ ਠਾਕੁਰ ਬਾਂਕੇ ਬਿਹਾਰੀ ਮੰਦਿਰ ਪਹੁੰਚੀ। ਇੱਥੇ ਮੰਦਿਰ ਵਿੱਚ ਕੰਗਨਾ ਨੇ ਪੂਜਾ ਪਾਠ ਕਰ ਬਾਂਕੇ ਬਿਹਾਰੀ ਦਾ ਆਸ਼ੀਰਵਾਦ ਲਿਆ।
ਇਸ ਦੌਰਾਨ ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਨੇ ਜਦੋਂ ਕੰਗਨਾ ਨੂੰ ਪੁੱਛਿਆ ਕਿ ਉਹ ਚੋਣਾਂ ਆਉਣ ‘ਤੇ ਕਿਸ ਪਾਰਟੀ ਦਾ ਸਮਰਥਨ ਕਰੇਗੀ। ਇਸ ਦੇ ਜਵਾਬ ਵਿੱਚ ਕੰਗਨਾ ਨੇ ਕਿਹਾ ਕਿ ਉਹ ਰਾਸ਼ਟਰਵਾਦੀ ਹੈ ਤੇ ਉਹ ਉਸੇ ਦੇ ਲਈ ਹੀ ਚੋਣ ਪ੍ਰਚਾਰ ਕਰੇਗੀ। ਉਸਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਰੱਖਦੀ ਤੇ ਚੋਣ ਪ੍ਰਚਾਰ ਦੌਰਾਨ ਵੀ ਉਸੇ ਪਾਰਟੀ ਨੂੰ ਹੀ ਸਪੋਰਟ ਕਰੇਗੀ ਜੋ ਰਾਸ਼ਟਰਵਾਦੀ ਹੈ।
ਇਹ ਵੀ ਪੜ੍ਹੋ: ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’
ਦੱਸ ਦੇਈਏ ਕਿ ਕੰਗਨਾ ਰਣੌਤ ਦੀ ਕਾਰ ਨੂੰ ਸ਼ੁੱਕਰਵਾਰ ਪੰਜਾਬ ਵਿੱਚ ਨਾਰਾਜ਼ ਕਿਸਾਨਾਂ ਦੀ ਭੀੜ ਨੇ ਘੇਰ ਲਿਆ ਸੀ। ਜਦੋਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਤਾਂ ਕੰਗਨਾ ਨੇ ਕਿਸਾਨਾਂ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਕਈ ਉਹ ਉਸ ਤੋਂ ਨਾਰਾਜ਼ ਹੋ ਗਏ ਸਨ। ਚੰਡੀਗੜ੍ਹ-ਊਨਾ ਕੌਮੀ ਮਾਰਗ ’ਤੇ ਕੀਰਤਪੁਰ ਸਾਹਿਬ ਵਿਖੇ ਕੰਗਨਾ ਨੂੰ ਕਿਸਾਨਾਂ ਨੇ ਘੇਰਿਆ ਸੀ। ਭੀੜ ਦੇ ਗੁੱਸੇ ਨੂੰ ਦੇਖ ਕੇ ਕੰਗਨਾ ਕਾਰ ਤੋਂ ਬਾਹਰ ਨਿਕਲੀ ਅਤੇ ਮੁਆਫੀ ਮੰਗੀ। ਪਰ ਜਿਵੇਂ ਹੀ ਉਹ ਇੱਥੋਂ ਚਲੀ ਗਈ, ਕੰਗਨਾ ਦੇ ਤੇਵਰ ਫਿਰ ਤੋਂ ਬਦਲ ਗਏ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਕਿ ਮੈਂ ਕਿਸੇ ਤੋਂ ਮੁਆਫੀ ਨਹੀਂ ਮੰਗੀ ਅਤੇ ਮੈਂ ਕਿਸੇ ਤੋਂ ਮੁਆਫੀ ਕਿਉਂ ਮੰਗਾਂਗੀ।
ਵੀਡੀਓ ਲਈ ਕਲਿੱਕ ਕਰੋ -: