kangana ranaut speaks up it raid: ਬਾਲੀਵੁੱਡ ਐਕਸਟ੍ਰੈਸ ਤਾਪਸੀ ਪੰਨੂੰ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਘਰ ਪਏ ਆਈ.ਟੀ ਵਿਭਾਗ ਦੇ ਛਾਪੇ ‘ਤੇ ਕੰਗਨਾ ਰਣੌਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਕੰਗਨਾ ਰਣੌਤ ਨੇ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ” ਆਮਦਨ ਕਰ ਵਿਭਾਗ ਦਾ ਦਾਅਵਾ ਹੈ ਕਿ ਉਨਾਂ੍ਹ ਦੇ ਫੋਨਾਂ ਦਾ ਡਾਟਾ ਸਾਫ ਕਰ ਦਿੱਤਾ ਗਿਆ ਹੈ, ਮਨੀ ਲਾਂਡਰਿੰਗ ਅਤੇ ਇਸਦੇ ਹਿੱਸੇਦਾਰਾਂ ਦੀ ਭਾਗੀਦਾਰੀ ਦਾ ਅੰਕੜਾ ਹੈਰਾਨ ਕਰਨ ਵਾਲਾ ਹੋ ਸਕਦਾ ਹੈ।ਕੰਗਨਾ ਨੇ ਲਿਖਿਆ, ” ਮੈਨੂੰ ਤਾਂ ਪਹਿਲਾਂ ਤੋਂ ਹੀ ਸ਼ੱਕ ਸੀ ਜਦੋਂ ਮੈਂ ਉਨਾਂ੍ਹ ਨੂੰ ਮਹਿੰਗੇ ਰਾਸ਼ਟਰਵਿਰੋਧੀ ਵਿਗਿਆਪਨਾਂ ਦੇ ਜ਼ਰੀਏ ਪ੍ਰਵਾਸੀ ਮਜ਼ਦੂਰਾਂ ਨੂੰ ਉਕਸਾਉਂਦੇ ਹੋਏ ਦੇਖਿਆ ਸੀ।ਐਕਸਟ੍ਰੈਸ ਨੇ ਆਪਣੇ ਦੂਜੇ ਟਵੀਟ ‘ਚ ਲਿਖਿਆ, ”ਡਾਟਾ ਵਾਪਸ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਹ ਸਭ ਛੋਟੇ ਖਿਡਾਰੀ ਹਨ, ਕੋਈ ਬੱਸ ਕਲਪਨਾ ਹੀ ਕਰ ਸਕਦਾ ਹੈ ਕਿ ਫਿਲਮ ਇੰਡਸਟਰੀ ‘ਚ ਆਤੰਕਵਾਦ ਕਿੰਨੀਆਂ ਡੂੰਘੀਆਂ ਜੜ੍ਹਾਂ ਬਣਾਈ ਬੈਠਾ ਹੈ ਅਤੇ ਇਹ ਪੈਸੇ ਦੇ ਲਈ ਭਾਰਤ ਨੂੰ ਕਿਸ ਕਦਰ ਤੋੜ ਰਹੇ ਹਨ,
ਸਰਕਾਰ ਨੂੰ ਸਾਰਿਆਂ ਲਈ ਇੱਕ ਚੰਗਾ ਉਦਾਹਰਨ ਪੇਸ਼ ਕਰਨਾ ਚਾਹੀਦਾ, ਉਹ ਅੱਤਵਾਦ ਦੇ ਲਈ ਇਸ ਦੇਸ਼ ਦੇ ਟੁਕੜੇ ਨਹੀਂ ਵੇਚ ਸਕਦੇ।ਤਾਪਸੀ ਪੰਨੂ ਅਤੇ ਉਨ੍ਹਾਂ ਦੀ ਕੰਪਨੀ ‘ਤੇ ਕੁਲ ਦੋ ਕੇਸ ਹਨ ਜਿਨ੍ਹਾਂ ਤੋਂ ਪਹਿਲਾਂ 25 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਹੈ ਜਿਸ ‘ਚ ਦੋਸ਼ ਹੈ ਕਿ ਉਨਾਂ੍ਹ ਨੇ 5 ਕਰੋੜ ਰੁਪਏ ਬਤੌਰ ਕੈਸ਼ ਪ੍ਰਾਪਤ ਕੀਤਾ ਸੀ।ਜਦੋਂ ਕਿ ਦੂਜਾ ਕੇਸ ਫੈਨਟਮ ਫਿਲਮ ਨਾਲ ਜੁੜਿਆ ਹੈ।ਇਸ ਮਾਮਲੇ ‘ਚ ਫੈਨਟਮ ਫਿਲਮਸ ਦੇ ਸ਼ੇਅਰ ਧਾਰਕਾਂ ਵਲੋਂ 600 ਕਰੋੜ ਚੋਰੀ ਦਾ ਦੋਸ਼ ਲੱਗਾ ਹੈ।ਐਕਟੈ੍ਰਸ ਨੇ ਆਪਣੇ ਇੱਕ ਹੋਰ ਟਵੀਟ ‘ਚ ਲਿਖਿਆ, ” ਇਕ ਇੱਕ ਸੰਯੋਗ ਹੈ ਕਿ ਫੈਂਟਮ ਅਤੇ ਕਵਾਨ ਦਾ ਹਰ ਇੱਕ ਸਟੇਨ ਹੋਲਡਰ ਕਈ ਔਰਤਾਂ ਦੇ ਰੇਪ, ਮੋਲੇਸਟੇਸ਼ਨ ਅਤੇ ਹੈਰਾਸਮੈਂਟ ਦਾ ਦੋਸ਼ੀ ਰਿਹਾ ਹੈ।ਜੇਕਰ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਤਾਂ ਤੁਹਾਡੀ ਬੁਨਿਆਦੀ ਨੈਤਿਕ ਸਮਝ ਹੀ ਗਲਤ ਹੈ, ਤੁਸੀਂ ਇੱਕ ਪੈਦਾਇਸ਼ੀ ਕ੍ਰਿਮਿਨਲ ਹੋ ਜਿਸ ਨੇ ਇੰਡਸਟਰੀ ਦੀ ਹੱਤਿਆ ਕੀਤੀ ਹੈ।ਮੀਟੂ ਤੋਂ ਤਾਂ ਬੱਚ ਗਏ ਪਰ ਕਰਮ ਦਾ ਫਲ ਮਿਲਦਾ ਹੀ ਹੈ।