Karan Aujla and Amarinder Gill also announcementfavor farmers: ਅੱਜ ਪੰਜਾਬ ਦੇ ਜਰਵਾਨੇ ਸੈਂਟਰ ਦੇ ਕਾਲੇ ਕਾਨੂੰਨਾਂ ਨੂੰ ਟਿੱਚ ਜਾਣਦਿਆਂ ਸਿੱਧਾ ਦਿੱਲੀ ਦੇ ਮੱਥੇ ਤੇ ਜਾ ਵੱਜੇ ਹਨ।ਇਹਨਾਂ ਕਿਸਾਨਾਂ ਤੇ ਜਵਾਨਾਂ ਨੂੰ ਹੌਂਸਲਾ ਦੇਣ ਲਈ ਪੰਜਾਬ ਦੇ ਗਾਇਕ ਵੀ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ।ਜਿੱਥੇ ਕੁਝ ਗਾਇਕ ਕਿਸਾਨਾਂ ਨਾਲ ਦਿੱਲੀ ਪੁੱਜੇ ਹੋਏ ਹਨ।
ਉੱਥੇ ਬਾਕੀ ਗਾਇਕ ਵੀ ਸ਼ੋਸਲ ਮੀਡੀਆਂ ਰਾਹੀ ਕਿਸਾਨਾਂ ਨੂੰ ਸਪੋਟ ਕਰ ਰਹੇ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਵੀ ਇੱਕ ਲੰਮੀ ਚੌੜੀ ਪੋਸਟ ਪਾਉਂਦਿਆਂ ਕਿਹਾ ਹੈ ਕਿ -‘ਸਤਿ ਸ੍ਰੀ ਅਕਾਲ , ਮੈਨੂੰ ਪਤਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ, ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ ਓੁਤੇ ਨਾਂ ਬੋਲਣ ਕਰਕੇ ਆਪਣੇ ਜਰੀਏ ਇਹ ਦਸਣਾ ਚਾਹੁੰਨਾਂ ਕੇ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁਲਿਆ ਨਹੀਂ, ਓੁਸ ਜ਼ਮੀਨ ‘ਚੋਂ ਮੈਨੂੰ ਅੱਜ ਵੀ ਓੁਹਦੀ ਮਹਿਕ ਆਂਓੁਦੀ ਆ ਤੇ ਇਸ ਕਰਕੇ ਮੈਂ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਜੋੜਕੇ ਖੜਾਂ ਤੇ ਖੜਦਾ ਰਹੂੰਗਾ’
ਉਨ੍ਹਾਂ ਨੇ ਅੱਗੇ ਲਿਿਖਆ ਹੈ- ਦਿੱਲੀ ਆਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਐ ਕਿ ਸਾਡੇ ਹੱਕ ਦੇਦਿਓ ਨਹੀਂ ਤਾਂ ਸਾਨੂੰ ਹੱਕ ਦਵਾਓੁਣੇ ਵੀ ਆਂਓੁਦੇ ਆ ਤੇ ਲੈਣੇ ਵੀ’ । ਉਨ੍ਹਾਂ ਹੋਰ ਗੱਲਾਂ ਲਿਖਦੇ ਹੋਏ ਦੱਸਿਆ ਹੈ ਕਿ ‘ਮੈਨੂੰ ਵੀ ਕੋਵਿਡ ਦੇ ਚਲਦੇ ਕੁਝ ਕਾਰਨਾਂ ਕਰਕੇ ਪੰਜਾਬ ਆਓੁਣ ਵਿੱਚ ਥੋੜਾ ਟਾਇਮ ਜ਼ਰੂਰ ਲੱਗ ਰਿਹਾ, ਪਰ ਮੈਂ ਬਹੁਤ ਜਲਦ ਆ ਰਿਹਾਂ ਤੇ ਮੇਰੇ ਸਾਰੇ ਕਿਸਾਨ ਵੀਰਾਂ ਨਾਲ ਇੱਕ ਜੁੱਟ ਹੋਕੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਿਰਆ ਦੇ ਰਹੇ ਨੇ ।ਇਸਦੇ ਇਲਾਵਾ ਅਮਰਿੰਦਰ ਗਿੱਲ ਨੇ ਵੀ ਸਮੂਹ ਪੰਜਾਬੀਆਂ ਨੂੰ ਖਾਸ ਅਪੀਲ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ।ਅੱਜ ਪੰਜਾਬ ਦੀ ਕੱਲ੍ਹੀ ਕੱਲ੍ਹੀ ਆਵਾਜ਼ ਕਿਸਾਨੀ ਸ਼ੰਘਰਸ਼ ਲਈ ਗੂੰਜ ਰਹੀ ਹੈ।ਉਮੀਦ ਹੈ ਕਿ ਹਮੇਸ਼ਾ ਦਿੱਲੀ ਨੂੰ ਧੂਲ ਚਟਾਉਣ ਵਾਲੇ ਪੰਜਾਬੀ ਇਸ ਵਾਰ ਵੀ ਦਿੱਲੀ ਦਾ ਕਿਲ੍ਹਾ ਫਤਿਹ ਕਰਕੇ ਵਾਪਿਸ ਆਉਣਗੇ