Karan Aujla case update: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਹਾਲ ਹੀ ਵਿਚ ਸੈਂਟਰਲ ਜੇਲ੍ਹ ਵਿੱਚ ਆਏ ਸਨ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ। ਦਰਅਸਲ ਸੈਂਟਰ ‘ਚ ਪੰਜਾਬੀ ਸਿੰਗਰ ਕਰਨ ਔਜਲਾ ਦੀ ਐਂਟਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਸ਼ੱਕ ਹੈ ਕਿ ਏ. ਡੀ. ਜੀ. ਪੀ. ਨੇ ਇਸ ਦੀ ਜਾਂਚ ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ ਸੈਣੀ ਨੂੰ ਸੌਂਪੀ ਸੀ। ਸੈਣੀ ਨੇ ਜਾਂਚ ਰਿਪੋਰਟ ਏ. ਡੀ. ਜੀ. ਪੀ. ਜੇਲ੍ਹ ਨੂੰ ਸੌਂਪ ਦਿੱਤੀ। ਇਸ ਵਿਸ਼ੇ ਵਿਚ ਅੱਜ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਜਾਂਚ ਰਿਪੋਰਟ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰਦੇ ਹੋਏ ਸਿਰਫ ਇੰਨਾ ਹੀ ਦੱਸਿਆ ਕਿ ਉਪਰੋਕਤ ਜਾਂਚ ਰਿਪੋਰਟ ਆਪਣੀ ਸਿਫਾਰਸ਼ ਸਮੇਤ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਰਿਪੋਰਟਾਂ ਦੇ ਆਧਾਰ ਤੇ ਅਫ਼ਸਰਾਂ ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ, ਕਿਉਂਕਿ ਇਨ੍ਹਾਂ ਐਂਟਰੀ ਨੂੰ ਲੈ ਕੇ ਕਾਫੀ ਖਾਮੀਆਂ ਪਾਈਆਂ ਗਈਆਂ ਸਨ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ‘ਤੇ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਸੂਤਰਾਂ ਦੀ ਮੰਨੀਏ ਤਾਂ ਰਿਪੋਰਟ ਦੇ ਆਧਾਰ ‘ਤੇ ਅਫ਼ਸਰਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਰਿਪੋਰਟ ਵਿੱਚ ਕਾਫ਼ੀ ਕੁਝ ਖਾਮੀਆਂ ਪਾਈਆਂ ਗਈਆਂ ਹਨ।
ਸੂਤਰ ਦੱਸਦੇ ਹਨ ਰਿਪੋਰਟ ਵਿੱਚ ਕਾਫ਼ੀ ਕੁਝ ਲਿਖਿਆ ਗਿਆ ਹੈ। ਇਹਦੇ ਵਿਚ ਸਿੰਗਰ ਦੇ ਆਣ ਜਾਣ ਬਾਰੇ ਸਾਰਾ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕਿਹੜੇ ਨਿਯਮ ਕਿੱਦਾਂ ਕਿੱਦਾਂ ਟੁੱਟੇ ਨੇ, ਉਸ ਸਾਰੀਆਂ ਗੱਲਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਫ਼ਸਰ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਭ ਤੋਂ ਇਲਾਵਾ ਚਾਰ ਪੇਜਾਂ ਦੀ ਰਿਪੋਰਟ ਡੀ ਆਈ ਜੀ ਸੁਰਿੰਦਰ ਸੈਣੀ ਨੂੰ ਏਡੀਸੀਪੀ ਪੀ ਕੇ ਸਿਨਹਾ ਨੂੰ ਭੇਜ ਦਿੱਤੀ ਹੈ।
ਦੂਜੇ ਪਾਸੇ ਏਡੀਜੀਪੀ ਸਿਨਹਾ ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਗਈ ਲੇਕਿਨ ਇਹਦੇ ਵਿੱਚ ਕੰਟੈਂਟ ਕੀ ਐ ਅਜੇ ਤੱਕ ਇਹ ਨਹੀਂ ਦੇਖਿਆ ਕਿਉਂਕਿ ਦੋ ਦਿਨਾਂ ਦੀ ਛੁੱਟੀ ਸੀ। ਇਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਹ ਅਗਲੀ ਬਣਦੀ ਕਾਰਵਾਈ ਕਰਨਗੇ।