Kareena Kapoor Corona Positive: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕਰੀਬੀ ਦੋਸਤ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਹਾਲ ਹੀ ‘ਚ ਕਰੀਨਾ ਅਤੇ ਅੰਮ੍ਰਿਤਾ ਦੋਵੇਂ ਅਦਾਕਾਰਾਂ ਨੂੰ ਆਪਣੇ ਦੋਸਤਾਂ ਨਾਲ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਈ ਪਾਰਟੀਆਂ ‘ਚ ਸ਼ਾਮਲ ਹੁੰਦੇ ਦੇਖਿਆ ਗਿਆ ਸੀ।
ਇਹ ਖਬਰ ਆਉਂਦੇ ਹੀ ਬਾਲੀਵੁੱਡ ‘ਚ ਹਲਚਲ ਮਚ ਗਈ। ਮੁੰਬਈ ਬੀਐਮਸੀ ਨੇ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਆਰਟੀਪੀਸੀਟੀ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਬੀਐਮਸੀ ਹੁਣ ਉਨ੍ਹਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਿਛਲੇ ਸਮੇਂ ਵਿੱਚ ਉਨ੍ਹਾਂ ਨਾਲ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਦੱਸ ਦੇਈਏ ਕਿ ਪਿਛਲੇ ਦਿਨੀਂ ਕਰੀਨਾ ਕਪੂਰ ਵੀ ਆਪਣੀ ਗਰਲ ਗੈਂਗ ਨਾਲ ਪਾਰਟੀ ਕਰਦੀ ਨਜ਼ਰ ਆਈ ਸੀ। ਇਸ ਪਾਰਟੀ ‘ਚ ਉਨ੍ਹਾਂ ਦੀ ਭੈਣ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ ਵੀ ਸ਼ਾਮਲ ਹੋਈ ਸੀ। ਇਹ ਪਾਰਟੀ ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਘਰ ਰੱਖੀ ਗਈ ਸੀ।