Kashmir Files OTT release: ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਜਲਦ ਹੀ OTT ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦਾ ਐਲਾਨ ਖੁਦ ਵਿਵੇਕ ਅਗਨੀਹੋਤਰੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ ਰਾਹੀਂ ਕੀਤਾ।
ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦੱਸਿਆ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਜਲਦ ਹੀ OTT ਪਲੇਟਫਾਰਮ ZEE5 ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਪੋਸਟ ਸ਼ੇਅਰ ਕਰਦੇ ਹੋਏ ਵਿਵੇਕ ਅਗਨੀਹੋਤਰੀ ਨੇ ਲਿਖਿਆ ਹੈ ਕਿ ਕਸ਼ਮੀਰੀ ਪੰਡਤਾਂ ਦੀ ਸੱਚਾਈ ਸਾਹਮਣੇ ਲਿਆਉਣ ਦੀ ਸਾਡੀ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਸੀਂ ਦਰਸ਼ਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਹੋਰ ਲੋਕ ਕਸ਼ਮੀਰ ਬਾਰੇ ਸੱਚਾਈ ਜਾਣ ਸਕਣ। ‘ਦਿ ਕਸ਼ਮੀਰ ਫਾਈਲਜ਼’ ਫਾਈਲਜ਼ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫਿਲਮ ਨੇ 15 ਅਪ੍ਰੈਲ ਤੱਕ 250 ਕਰੋੜ ਰੁਪਏ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਸੀ।
ਖਾਸ ਗੱਲ ਇਹ ਹੈ ਕਿ ਫਿਲਮ ਨੇ ਪਹਿਲੇ ਹਫਤੇ 97.30 ਕਰੋੜ ਦਾ ਕਾਰੋਬਾਰ ਕੀਤਾ ਸੀ ਪਰ ਦੂਜੇ ਹਫਤੇ ਇਸ ਦੀ ਕਮਾਈ ਹੋਰ ਵਧ ਗਈ ਅਤੇ ਫਿਲਮ ਨੇ 110.03 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਫਿਲਮ ਨੇ 31ਵੇਂ ਦਿਨ 250 ਕਰੋੜ ਦਾ ਅੰਕੜਾ ਛੂਹ ਲਿਆ ਹੈ। ਵਿਵੇਕ ਰੰਜਨ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ‘ਦਿ ਕਸ਼ਮੀਰ ਫਾਈਲਜ਼’ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਕੁਝ ਲੋਕ ਇਸ ਦਾ ਸਮਰਥਨ ਕਰਦੇ ਨਜ਼ਰ ਆਏ ਤਾਂ ਕੁਝ ਲੋਕ ਇਸ ਫਿਲਮ ਦੇ ਖਿਲਾਫ ਖੜ੍ਹੇ ਨਜ਼ਰ ਆਏ। ਫਿਲਮ ‘ਚ ਪੱਲਵੀ ਜੋਸ਼ੀ, ਅਨੁਪਮ ਖੇਰ, ਦਰਸ਼ਨ ਕੁਮਾਰ ਅਤੇ ਮਿਥੁਨ ਚੱਕਰਵਰਤੀ ਵਰਗੇ ਸਿਤਾਰੇ ਨਜ਼ਰ ਆਏ ਸਨ।