Katrina Vicky Kaushal Wedding: ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅੱਜ 9 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਕਾਫੀ ਹਾਈ ਪ੍ਰੋਫਾਈਲ ਹੋਣ ਜਾ ਰਹੇ ਇਸ ਵਿਆਹ ‘ਤੇ ਇਨ੍ਹਾਂ ਦੋਹਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੀ ਨਜ਼ਰ ਹੈ। ਕੈਟਰੀਨਾ ਕੈਫ 38 ਸਾਲ ਦੀ ਹੈ ਜੱਦਕਿ ਵਿੱਕੀ ਕੌਸ਼ਲ ਦੀ ਉਮਰ 33 ਸਾਲ ਹੈ। ਫਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਤੋਂ ਲੈ ਕੇ ਕਈ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੇ ਵਿਆਹ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਹਨ।
![Katrina Kaif Vicky Kaushal Wedding LIVE Updates: Vicky-Katrina Kaif Marriage News LIVE, Katrina-Vicky Wedding Venue Six Senses Fort Barwara, Katrina Kaif and Vicky Kaushal's Wedding LIVE Coverage here](https://images.indianexpress.com/2021/12/Katrina-Kaif-Vicky-Kaushal-wedding-1200.jpg)
ਮੀਡੀਆ ਰਿਪੋਰਟਾਂ ਮੁਤਾਬਕ ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਸੁਰੱਖਿਆ ਲਈ ਬਹੁਤ ਖਾਸ ਇੰਤਜ਼ਾਮ ਕੀਤੇ ਗਏ ਹਨ। ਇਸ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਮਹਿਮਾਨਾਂ ਲਈ ਇੱਕ ਵਿਸ਼ੇਸ਼ ਕੋਡ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੋਡ ਨੂੰ ਦਿਖਾ ਕੇ ਹੀ ਮਹਿਮਾਨ ਵਿਆਹ ‘ਚ ਐਂਟਰੀ ਲੈ ਸਕਣਗੇ। ਹਾਲਾਂਕਿ ਇਸ ਵਿਆਹ ਦੀਆਂ ਕੁਝ ਹੋਰ ਵੱਡੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਖਾਸ ਸਮੇਂ ‘ਤੇ ਸੱਤ ਫੇਰੇ ਲੈਣਗੇ।
![](https://images.news18.com/ibnlive/uploads/2021/11/vicky-kaushal-and-katrina-kaif-4-16362886543x2.jpg?impolicy=website&width=510&height=356)
ਦੱਸਿਆ ਜਾ ਰਿਹਾ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਦੁਪਹਿਰ ਠੀਕ 3:30 ਤੋਂ 4:45 ਦੇ ਵਿਚਕਾਰ ਸੱਤ ਫੇਰੇ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਵਿੱਚ ਮਹਿਮਾਨਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ। ਖਬਰਾਂ ਮੁਤਾਬਕ ਅਜਿਹਾ ਇਸ ਲਈ ਵੀ ਹੈ ਕਿਉਂਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੇਚਣ ਵਾਲੇ ਹਨ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/9/jr.gif)
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
![](https://dailypost.in/wp-content/uploads/2021/11/wvF5UFOmTNAsd.jpg)
ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਐਮਾਜ਼ਾਨ ਪ੍ਰਾਈਮ ਵੀਡੀਓ ਨੂੰ 80 ਤੋਂ 100 ਕਰੋੜ ਰੁਪਏ ਵਿੱਚ ਵੇਚਣ ਜਾ ਰਹੇ ਹਨ।