Lara Dutta Shooting Manali: ਹਿਮਾਚਲ ਦੇ ਉਪਰਲੇ ਇਲਾਕਿਆਂ ‘ਚ ਬਰਫਬਾਰੀ ਰੁਕਦੇ ਹੀ ਬਾਲੀਵੁੱਡ ਸਿਤਾਰੇ ਸ਼ੂਟਿੰਗ ਲਈ ਸੂਬੇ ‘ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਬਾਲੀਵੁਡ ਸਟਾਰ ਲਾਰਾ ਦੱਤਾ ਪੂਰੀ ਯੂਨਿਟ ਦੇ ਨਾਲ ਬਰਫ਼ ਨਾਲ ਢਕੇ ਹੋਏ ਦੇਵਦਾਰ ਦੇ ਦਰੱਖਤਾਂ ਅਤੇ ਪਹਾੜਾਂ ਦੇ ਵਿਚਕਾਰ ਸ਼ੂਟਿੰਗ ਕਰਨ ਲਈ ਮਨਾਲੀ ਪਹੁੰਚੀ ਹੈ।
ਲਾਰਾ ਦੱਤਾ ਪੁਰਾਣੀ ਮਨਾਲੀ ਦੇ ਇੱਕ ਨਿੱਜੀ ਹੋਟਲ ਵਿੱਚ ਰੁਕੀ ਹੋਈ ਹੈ। ਉਨ੍ਹਾਂ ਦੀ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁੱਕਰਵਾਰ ਨੂੰ ਪੂਰਾ ਦਿਨ ਇੱਥੇ ਚੱਲੀ। ਅਦਾਕਾਰਾ ਡੇਢ ਮਹੀਨਾ ਮਨਾਲੀ ‘ਚ ਰਹੇਗੀ। ਕੁਝ ਹੋਰ ਸਿਤਾਰਿਆਂ ਦੇ ਵੀ ਸ਼ੂਟ ਲਈ ਜਲਦੀ ਹੀ ਮਨਾਲੀ ਪਹੁੰਚਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਰੈੱਡ ਐਪਲ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਵੈੱਬ ਸੀਰੀਜ਼ ‘ਚਾਰਲੀ ਚੋਪੜਾ’ ਨੂੰ ਵਿਸ਼ਾਲ ਭਾਰਦਵਾਜ ਡਾਇਰੈਕਟ ਕਰ ਰਹੇ ਹਨ। ਇਸ ਵੈੱਬ ਸੀਰੀਜ਼ ‘ਚ ਗੁਲਸ਼ਨ ਗਰੋਵਰ, ਸ਼ਬਾਨਾ ਆਜ਼ਮੀ ਸਮੇਤ ਕਈ ਬਾਲੀਵੁੱਡ ਚਿਹਰੇ ਕੰਮ ਕਰ ਰਹੇ ਹਨ। ਜਲਦੀ ਹੀ ਮਨਾਲੀ ਵਿੱਚ ਇਨ੍ਹਾਂ ਕਲਾਕਾਰਾਂ ਦਾ ਇਕੱਠ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸ਼ੁੱਕਰਵਾਰ ਨੂੰ ਪੁਰਾਣੀ ਮਨਾਲੀ ਮਾਰਗ ‘ਤੇ ਸਥਿਤ ਇਕ ਹੋਟਲ ਦੇ ਵਿਹੜੇ ‘ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਦਿਨ ਭਰ ਚੱਲਦੀ ਰਹੀ। ਸੂਤਰ ਦੱਸਦੇ ਹਨ ਕਿ ਲਾਰਾ ਦੱਤਾ ਨੇ ਸ਼ੁੱਕਰਵਾਰ ਨੂੰ ਸ਼ੂਟਿੰਗ ਨਹੀਂ ਕੀਤੀ। ਸਾਥੀ ਕਲਾਕਾਰਾਂ ਦੇ ਸੀਨ ਸ਼ੂਟ ਕੀਤੇ ਗਏ। ਲਾਰਾ ਦੱਤਾ ਨੇ ਪੂਰਾ ਦਿਨ ਹੋਟਲ ‘ਚ ਆਰਾਮ ਕੀਤਾ ਅਤੇ ਮਨਾਲੀ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਿਆ। ਕੋਆਰਡੀਨੇਟਰ ਅਨਿਲ ਕਾਯਸਥਾ ਨੇ ਦੱਸਿਆ ਕਿ ਵੈੱਬ ਸੀਰੀਜ਼ ਦੀ ਸ਼ੂਟਿੰਗ ਡੇਢ ਮਹੀਨੇ ਤੱਕ ਹੋਵੇਗੀ। ਸ਼ੂਟਿੰਗ ਲਈ ਮਨਾਲੀ ਦੇ ਆਲੇ-ਦੁਆਲੇ ਦੇ ਕਈ ਖੇਤਰਾਂ ਜਿਵੇਂ ਨਾਗਰ, ਜਾਨਾ, ਹਿਡਿੰਬਾ ਮੰਦਿਰ, ਸੋਲੰਗਾਨਾਲਾ ਦੀਆਂ ਲੋਕੇਸ਼ਨਾਂ ਨੂੰ ਫਾਈਨਲ ਕੀਤਾ ਗਿਆ ਹੈ।