Manmeet Singh Death news: ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਕਾਂਗੜਾ ਜ਼ਿਲੇ ਦੇ ਕਰੇਰੀ ਝੀਲ ਇਲਾਕੇ ਵਿਚੋਂ ਮਿਲੀ। ਸੋਮਵਾਰ ਰਾਤ ਨੂੰ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਬਚਾਅ ਕਾਰਜ ਇਥੇ ਚਲਾਇਆ ਗਿਆ ਸੀ। ਸੂਫੀ ਗੀਤਾਂ ਲਈ ਮਸ਼ਹੂਰ ਸੈਨ ਭਰਾਵਾਂ ਵਿਚੋਂ ਇਕ ਮਨਮੀਤ ਸਿੰਘ ਕੁਝ ਦਿਨ ਪਹਿਲਾਂ ਕੁਝ ਦੋਸਤਾਂ ਨਾਲ ਧਰਮਸ਼ਾਲਾ ਆਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਮੀਤ ਸਿੰਘ ਦਾ ਪੈਰ ਖਿਸਕ ਗਿਆ ਅਤੇ ਉਹ ਕਰੇਰੀ ਝੀਲ ਵਿੱਚ ਡਿੱਗ ਪਿਆ। ਉਸ ਦੀਆਂ ਮ੍ਰਿਤਕ ਅਵਸ਼ੇਸ਼ਾਂ ਨੂੰ ਹੁਣ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ। ਕਾਂਗੜਾ ਦੇ ਸੀਨੀਅਰ ਪੁਲਿਸ ਕਪਤਾਨ ਵਿਮੁਕਤ ਰੰਜਨ ਨੇ ਦੱਸਿਆ ਕਿ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਮਨਮੀਤ ਸਿੰਘ ਲਾਪਤਾ ਹੈ। ਉਹ ਕੁਝ ਦੋਸਤਾਂ ਨਾਲ ਧਰਮਸ਼ਾਲਾ ਆਇਆ ਸੀ।
ਬਚਾਅ ਟੀਮ ਨੇ ਮੰਗਲਵਾਰ ਦੇਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਅਤੇ ਇਸਨੂੰ ਬੁੱਧਵਾਰ ਤੜਕੇ ਧਰਮਸਾਲਾ ਲਿਆਂਦਾ ਗਿਆ। ਜਿਥੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸਰਕਾਰੀ ਹਸਪਤਾਲ ਧਰਮਸ਼ਾਲਾ ਵਿਖੇ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਜਾਵੇਗਾ।
ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆਏ ਹੜ੍ਹਾਂ ਵਿੱਚ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਲਾਪਤਾ ਹੋ ਗਏ। ਰਾਜ ਦੇ ਮਾਲ ਵਿਭਾਗ ਅਤੇ ਰਾਜ ਦੇ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਸਮੇਂ ਰਾਜ ਵਿੱਚ 142 ਸੜਕਾਂ ਜਾਮ ਹਨ।
ਸੋਮਵਾਰ ਨੂੰ ਆਏ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਰਾਜ ਦਾ ਹਵਾਈ ਸਰਵੇਖਣ ਕੀਤਾ ਅਤੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸਭ ਤੋਂ ਪ੍ਰਭਾਵਤ ਬੋਹ ਘਾਟੀ ਵਿੱਚ ਨਵੇਂ ਮਕਾਨ ਮੁਹੱਈਆ ਕਰਵਾਏਗੀ। “ਸੋਮਵਾਰ ਨੂੰ ਹੋਈ ਭਾਰੀ ਬਾਰਸ਼ ਦੌਰਾਨ ਬੋਹ ਦਾ ਇੱਕ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।