Manmohan Waris New song:ਕੇਂਦਰ ਸਰਕਾਰ ਦੇ ਨਵੇਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਸੜਕਾਂ ਤੇ ਆ ਰਹੇ ਹਨ। ਹਰ ਦਿਨ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਤੇ ਹੁਣ ਕਿਸਾਨਾਂ ਦੇ ਗੁੱਸੇ ਦੀ ਆਵਾਜ਼ ਬਣ ਕੇ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਸਾਹਮਣੇ ਆਏ ਹਨ। ਦਰਅਸਲ ਮਨਮੋਹਨ ਵਾਰਿਸ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇਕ ਵੀਡੀਓ ਸਾਂਝੀ ਕੀਤੀ ਗਈ ਸੀ. ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਲਈ ਇਕ ਵੱਡਾ ਐਲਾਨ ਕੀਤਾ।
ਜਿਵੇਂ ਤੁਸੀਂ ਸੁਣਿਆ ਕਿ ਮਨਮੋਹਨ ਵਾਰਿਸ ਨੇ ਕਿਸਾਨੀ ਦੇ ਗੀਤ ਰਿਲੀਜ਼ ਕਰਨ ਦੀ ਗੱਲਾਂ ਆਖੀ ਹੈ. 8 ਅਗਸਤ ਜਾਨੀ ਕੀ ਅੱਜ ਦੇ ਦਿਨ ਹੀ ਸਵੇਰੇ ਇਸ ਗੀਤ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ. ਯੂ ਟਿਊਬ ਤੇ ਇਸ ਗੀਤ ਨੂੰ ਕਾਫੀ ਲੋਕਾਂ ਵਲੋਂ ਪਸੰਦ ਵੀ ਕੀਤਾ ਜਾ ਰਿਹੈ. ਇਸ ਗੀਤ ਦਾ ਨਾਂ ਏ ਅੱਛੇ ਦਿਨਾਂ ਨੇ ਰੋਲ ਦਿੱਤੀ ਪੰਜਾਬ ਦੀ ਕਿਸਾਨੀ. ਇਸ ਗੀਤ ਨੂੰ ਸੁਣ ਕੇ ਹਰ ਕੋਈ ਮਨਮੋਹਨ ਵਾਰਿਸ ਅਤੇ ਕਮਲ ਹੀਰ ਦੇ ਸੋਹਲੇ ਗਾ ਰਿਹੈ ਹੈ . ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰ ਸਿੰਗਰ ਹਥਿਆਰਾਂ ਤੇ ਗੀਤ ਗਾਉਂਦੇ ਨੇ. ਪਰ ਕਮਲਵੀਰ ਅਤੇ ਮਨਮੋਹਨ ਵਾਰਿਸ ਪਹਿਲੇ ਅਜਿਹੇ ਗਾਇਕ ਤੇ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਦੇ ਦਰਦ ਨੂੰ ਗੀਤ ਰਾਹੀਂ ਬਿਆਨ ਕੀਤਾ ਹੈ।
ਇਹ ਗੀਤ ਪੰਜਾਬ ਦੇ ਕਿਸਾਨਾਂ ਦਾ ਦਰਦ ਬਿਆਨ ਕਰਦਾ ਹੈ. ਦੱਸਣਯੋਗ ਹੈ ਕਿ ਕਿਸਾਨਾਂ ਦੇ ਨਾਲ ਹੀ ਨਵਾਂ ਖੇਤੀ ਆਰਡਨੈਂਸ ਇੱਕ ਰਾਜਨੀਤਿਕ ਮੁੱਦਾ ਬਣਿਆ ਹੋਇਆ ਜਿਸ ਤੋਂ ਲੈ ਕੇ ਅਕਾਲੀ ਅਤੇ ਕਾਂਗਰਸ ਪਾਰਟੀ ਇਕ ਦੂਸਰੇ ਤੇ ਦੋਸ਼ ਲਗਾ ਰਹੀ ਹੈ. ਦੂਸਰੇ ਪਾਸੇ ਪੰਜਾਬ ਦੇ ਕਿਸਾਨਾਂ ਵਿੱਚ ਪੰਜਾਬ ਦੇ ਕਿਸਾਨਾਂ ਵਿੱਚ ਇਸ ਆਰਡੀਨੈਂਸ ਰਾਹੀਂ ਫ਼ਸਲਾਂ ਵਿਚ ਸਰਕਾਰੀ ਖ਼ਰੀਦ ਖ਼ਤਮ ਹੋਣ ਦੇ ਖ਼ਰਚੇ ਕਾਰਨ ਭਾਰੀ ਰੋਸ ਆਇਆ ਜਾ ਰਿਹਾ ਹੈ। ਕਿਸਾਨ ਆਏ ਦਿਨ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ. ਪਹਿਲਾਂ ਹੀ ਕੁਦਰਤੀ ਮਾਰ ਝੇਲਣ ਵਾਲੇ ਕਿਸਾਨ ਹੁਣ ਹੋਰ ਕੋਈ ਮਾਰ ਨਾ ਸਹਿਣ.. ਇਸ ਲਈ ਸਰਕਾਰ ਨੂੰ ਇਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।