mohammad sadiq brother death: ਪ੍ਰਸਿੱਧ ਗਾਇਕ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਆਪਣੇ ਛੋਟੇ ਭਰਾ ਅਨਵਰ ਹੁਸੈਨ ਬੀਤੇ ਦਿਨੀ ਇਸ ਜਹਾਨ ਤੋ ਰੁਖ਼ਸਤ ਹੋ ਚੁੱਕੇ ਹਨ।78 ਸਾਲਾ ਹੁਸੈਨ ਦੇ ਦੇਹਾਂਤ ਨੇ ਉਸ ਦੇ ਪਿੰਡ ਨੂੰ ਸਦਮੇ ਵਿੱਚ ਛੱਡ ਦਿੱਤਾ ਹੈ। ਦੁਖੀ ਪਰਿਵਾਰ ਲਈ ਸੋਗ ਪ੍ਰਗਟਾਇਆ ਜਾ ਰਿਹਾ ਹੈ।ਲੰਬੇ ਸਮੇਂ ਦੀ ਬਿਮਾਰੀ ਨਾਲ ਜੂਝ ਰਹੇ ਹੁਸੈਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਨਾਜ਼ੁਕ ਸੀ।ਕੱਲ੍ਹ ਉਹਨਾਂ ਨੇ ਆਖਰੀ ਸਾਹ ਲਿਆ।
ਦੱਸਦੇਈਏ ਕਿ ਅਨਵਰ ਹੁਸੈਨ ਦੇ ਭਰਾ ਮੁਹੰਮਦ ਸਦੀਕ ਇੱਕ ਪ੍ਰਸਿੱਧ ਗਾਇਕ,ਅਦਾਕਾਰ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਫਰੀਦਕੋਟ ਨੇ।ਉਹਨਾਂ ਨੇ ਗਾਇਕਾ ਰਣਜੀਤ ਕੌਰ ਨਾਲ ਨਾਲ ਲੰਮਾ ਸਮਾਂ ਗਾਇਕੀ ਕੀਤੀ।ਅਤੇ ਖੂਬ ਨਾਮ ਕਮਾਇਆ।ਰਾਜਨੀਤੀ ਵਿੱਚ ਉਹਨਾਂ ਨੇ ਪਹਿਲਾ ਭਦੌੜ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ।ਅਤੇ 2012-2017 ਤੱਕ ਵਿਧਾਇਕ ਰਹੇ।ਸਾਦਿਕ ਦਾ ਜਨਮ 1942 ਵਿਚ ਈਸਟ ਪੰਜਾਬ ਦੇ ਰਾਮਪੁਰ ਦੇ ਪਿੰਡ ਪਿਤਾ ਮੱਘਰ ਅਤੇ ਮਾਤਾ ਪਾਰਸਿੰਨੀ ਦੇਵੀ ਦੇ ਇਕ ਗ਼ੈਰ-ਅਭਿਆਸ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਸ ਦੇ ਚਾਚੇ ਲੋਕ ਗਾਇਕ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਤ ਪ੍ਰੇਰਣਾ ਦਿੱਤੀ. ਸੰਨ 1947 ਵਿਚ, ਦੰਗਿਆਂ ਦੌਰਾਨ, ਉਸਦੇ ਪਰਿਵਾਰ ਨੂੰ ਕੁਝ ਹਾਲਾਤਾਂ ਕਾਰਨ ਪਿੰਡ ਛੱਡ ਕੇ ਮਲੇਰਕੋਟਲਾ ਰਹਿਣਾ ਪਿਆ।
ਸਦੀਕ ਨੇ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਜਿੰਦਰ ਰਾਜਨ, ਸਵਰਨ ਲਤਾ ਅਤੇ ਹੋਰ ਬਹੁਤ ਸਾਰੀਆਂ ਪੰਜਾਬ ਦੀਆਂ ਗਾਇਕਾਂਵਾਂ ਨਾਲ ਗਾਇਆ ਹੈ।ਪਰ ਆਪਣੀ ਪੱਕੀ ਜੋੜੀ ਰਣਜੀਤ ਕੌਰ ਨਾਲ ਬਣਾਈ।