ਭਾਵੇਂ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਇਸ ਦੁਨੀਆਂ ਵਿੱਚ ਨਹੀਂ ਰਹੇ, ਪਰ ਉਹ ਅੱਜ ਵੀ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਅੱਜ ਨੀਤੂ ਕਪੂਰ ਨੇ ਵਿਆਹ ਦੀ 43ਵੀਂ ਵਰ੍ਹੇਗੰਢ ‘ਤੇ ਮਰਹੂਮ ਪਤੀ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਨੇ ਇਕ ਅਣਦੇਖੀ ਫੋਟੋ ਪੋਸਟ ਕੀਤੀ ਹੈ, ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਨੀਤ ਕਪੂਰ ਨੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਅਣਦੇਖੀ ਪਰਿਵਾਰਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਰਿਸ਼ੀ ਕਪੂਰ ਨਾਲ ਨਜ਼ਰ ਆ ਰਹੀ ਹੈ।
ਤਸਵੀਰ ‘ਚ ਰਣਬੀਰ ਕਪੂਰ ਅਤੇ ਰਿਧੀਮਾ ਕਪੂਰ ਦੇ ਬਚਪਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਤਸਵੀਰ ਸ਼ੇਅਰ ਕਰਦੇ ਹੋਏ ਨੀਤੂ ਕਪੂਰ ਨੇ ਕੈਪਸ਼ਨ ‘ਚ ਲਿਖਿਆ, ‘ਸਮਾਂ ਤੇਜ਼ੀ ਨਾਲ ਲੰਘਦਾ ਹੈ, ਸਿਰਫ ਯਾਦਾਂ ਰਹਿ ਜਾਂਦੀਆਂ ਹਨ’। ਇਸ ਪੋਸਟ ‘ਤੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਯੂਜ਼ਰਸ ਕਮੈਂਟ ਸੈਕਸ਼ਨ ‘ਚ ਨੀਤੂ ਕਪੂਰ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਵਧਾਈ ਦੇ ਰਹੇ ਹਨ।