ਨਵੀਂ ਪੰਜਾਬੀ ਕਾਮੇਡੀ ਫ਼ਿਲਮ “ਹੈਪੀ ਖੁਸ਼ ਹੋ ਗਿਆ” ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਵਿੱਚ ਬੇਹੱਦ ਪ੍ਰਤਿਭਾਸ਼ਾਲੀ ਲੇਖਕ, ਨਰੇਸ਼ ਕਥੂਰੀਆ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ। ਪੰਜਾਬੀ ਅਦਾਕਾਰ ਨਰੇਸ਼ ਕਥੂਰੀਆ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਅਤੇ ਦਿਲ ਜਿੱਤਣ ਵਾਲੀ ਕਾਮੇਡੀ ਦੇ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ। ਇਸ ਫ਼ਿਲਮ ਰਾਹੀਂ ਉਹ ਬਤੌਰ ਹੀਰੋ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

New Punjabi comedy film
ਫ਼ਿਲਮ ਵਿੱਚ ਨਰੇਸ਼ ਕਥੂਰੀਆ ਦੇ ਨਾਲ-ਨਾਲ ਹਨੀ ਮੱਟੂ, ਦੀਦਾਰ ਗਿੱਲ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫ਼ਿਲਮ “ਹੈਪੀ ਖੁਸ਼ ਹੋ ਗਿਆ” ਨੂੰ ਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਅਤੇ ਓਮ ਜੀ ਕੇਐਨਸੀ ਸਟੂਡੀਓਜ਼ ਅਤੇ ਯੂ ਐਂਡ ਆਈ ਫਿਲਮਜ਼ ਨਰੇਸ਼ ਕਥੂਰੀਆ ਫਿਲਮਜ਼ ਦੁਆਰਾ ਨਿਰਮਿਤ ਕੀਤਾ ਜਾ ਰਿਹਾ ਹੈ।

New Punjabi comedy film
ਦੱਸ ਦੇਈਏ ਕਿ ਨਰੇਸ਼ ਕਥੂਰੀਆ ਹਾਲ ਵਿੱਚ ਰਿਲੀਜ਼ ਹੋਈਆਂ ਕਈ ਹਿੱਟ ਪੰਜਾਬੀ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ‘ਸ਼ਿੰਦਾ ਸ਼ਿੰਦਾ ਨੋ ਪਾਪਾ’, ‘ਕੈਰੀ ਆਨ ਜੱਟਾ 3’, ‘ਮੌਜਾਂ ਹੀ ਮੌਜਾਂ’, ‘ਹਨੀਮੂਨ’, ‘ਗੱਡੀ ਜਾਂਦੀ ਏ ਛਲਾਘਾਂ ਮਾਰਦੀ’ ਆਦਿ ਸ਼ਾਮਿਲ ਰਹੀਆਂ ਹਨ। ਨਰੇਸ਼ ਕਥੂਰੀਆ ਬਾਲੀਵੁੱਡ ਦੀ ਬਹੁ-ਚਰਚਿਤ ਫਿਲਮ ‘ਡ੍ਰੀਮ ਗਰਲ 2’ ਦੇ ਲੇਖਨ ਦਾ ਵੀ ਅਹਿਮ ਹਿੱਸਾ ਰਹੇ ਹਨ। ਇਹ ਹੋਣਹਾਰ ਲੇਖਕ, ਜਿੰਨ੍ਹਾਂ ਵੱਲੋਂ ਲਿਖੀਆਂ ਜ਼ਿਆਦਾਤਰ ਫਿਲਮਾਂ ਹਿੱਟ ਦੀ ਸ਼੍ਰੇਣੀ ਵਿੱਚ ਅਪਣੀ ਐਂਟਰੀ ਕਰਵਾਉਣ ਵਿੱਚ ਸਫ਼ਲ ਰਹੀਆਂ ਹਨ, ਹੁਣ ਦਰਸ਼ਕਾਂ ਨੂੰ ਨਵੀਂ ਕਾਮੇਡੀ ਫ਼ਿਲਮ “ਹੈਪੀ ਖੁਸ਼ ਹੋ ਗਿਆ” ਨਾਲ ਇੱਕ ਵੱਖਰੇ ਅਵਤਾਰ ਵਿੱਚ ਦਿੱਖਣਗੇ।
ਵੀਡੀਓ ਲਈ ਕਲਿੱਕ ਕਰੋ -:
