Pankit thakkar file divorce: ਟੀਵੀ ਅਦਾਕਾਰ ਪੰਕਿਤ ਠੱਕਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਪੰਕਿਤ ਆਪਣੀ ਪਤਨੀ ਪ੍ਰਾਚੀ ਠੱਕਰ ਨੂੰ ਤਲਾਕ ਦੇਣ ਜਾ ਰਹੇ ਹਨ। ਅਦਾਕਾਰ ਨੇ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਹ ਵੱਡਾ ਖੁਲਾਸਾ ਕੀਤਾ ਹੈ।
ਦਰਅਸਲ, ਪੰਕਿਤ ਸਾਲ 2015 ਤੋਂ ਆਪਣੀ ਪਤਨੀ ਪ੍ਰਾਚੀ ਤੋਂ ਵੱਖ ਰਹਿ ਰਿਹਾ ਹੈ। ਅਜਿਹੀ ਸਥਿਤੀ ਵਿਚ, ਹੁਣ ਦੋਵਾਂ ਨੇ ਅਧਿਕਾਰਤ ਤੌਰ ‘ਤੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਨ੍ਹੀਂ ਦਿਨੀਂ, ਪੰਕਿਤ ਟੀਵੀ ਸੀਰੀਅਲ ” ਆਪਕੀ ਨਜ਼ਰੋਂ ਨੇ ਸਮਝਾ ‘ਚ ਚੇਤਨ ਰਾਵਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਪੰਕਿਤ ਠੱਕਰ ਅਤੇ ਪ੍ਰਾਚੀ ਨੇ 21 ਸਾਲ ਪਹਿਲਾਂ ਯਾਨੀ ਸਾਲ 2000 ਵਿਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਲਵ ਮੈਰਿਜ ਕੀਤੀ ਸੀ। ਉਸ ਸਮੇਂ ਪੰਕਿਤ 21 ਸਾਲਾਂ ਦਾ ਸੀ। ਪਰ, ਹੁਣ ਇਹ ਕੱਪਲ 6 ਸਾਲਾਂ ਤੋਂ ਅਲੱਗ ਰਹਿ ਰਿਹਾ ਹੈ ਅਤੇ ਹੁਣ ਅਧਿਕਾਰਤ ਤੌਰ ‘ਤੇ ਵੱਖ ਹੋਣਾ ਚਾਹੁੰਦਾ ਹੈ।
ਪੰਕਿਤ ਠੱਕਰ ਨੇ ਕਿਹਾ- ‘ਮੈਂ ਇੰਤਜ਼ਾਰ ਕਰ ਰਿਹਾ ਹਾਂ ਕਿ ਕੋਰੋਨਾ ਦੀ ਮਹਾਂਮਾਰੀ ਦੇ ਖਤਮ ਹੋ ਜਾਵੇ । ਤਾਂ ਜੋ ਮੈਂ ਤਲਾਕ ਲਈ ਅਰਜ਼ੀ ਦੇ ਸਕਾਂ। ਅਸੀਂ ਦੋਵੇਂ 2015 ਤੋਂ ਵੱਖਰੇ ਰਹਿ ਰਹੇ ਹਾਂ, ਹੁਣ ਅਸੀਂ ਦੋਵੇਂ ਆਪਣੇ ਆਪ ਨੂੰ ਇੱਕ ਬਿਹਤਰ ਅਤੇ ਖੁਸ਼ਹਾਲ ਜਗ੍ਹਾ ਤੇ ਵੇਖਦੇ ਹਾਂ। ਸਾਡੇ ਵਿੱਚ ਇੱਕ ਦੂਜੇ ਲਈ ਬਹੁਤ ਸਤਿਕਾਰ ਹੈ ਅਤੇ ਸਾਡੇ ਵਿਚਕਾਰ ਚੀਜ਼ਾਂ ਵੀ ਸਾਫ ਹਨ।
ਇਸਦੇ ਨਾਲ ਹੀ, ਪੰਕਿਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਆਪਣੀ ਮਾਂ ਦੇ ਨਾਲ ਰਹੇਗਾ ਅਤੇ ਇਸ ਵਿੱਚ ਉਸਨੂੰ ਕੋਈ ਸਮੱਸਿਆ ਨਹੀਂ ਹੈ। ਪੰਕਿਤ ਦੇ ਅਨੁਸਾਰ, ਜਦੋਂ ਉਹ ਬਹੁਤ ਛੋਟਾ ਸੀ ਤਾਂ ਉਸਨੇ ਆਪਣੀ ਮਾਂ ਨੂੰ ਗੁਆ ਦਿੱਤਾ। ਉਹ ਨਹੀਂ ਚਾਹੁੰਦਾ ਕਿ ਉਸਦਾ ਪੁੱਤਰ ਆਪਣੀ ਮਾਂ ਤੋਂ ਵੱਖ ਹੋ ਜਾਵੇ। ਕਿਉਂਕਿ ਉਹ ਮਾਂ ਦੀ ਮਹੱਤਤਾ ਨੂੰ ਸਮਝਦਾ ਹੈ। ਇਹੀ ਕਾਰਨ ਹੈ ਕਿ ਉਹ ਚਾਹੁੰਦਾ ਹੈ ਕਿ ਉਸਦਾ ਪੁੱਤਰ ਆਪਣੀ ਮਾਂ ਨਾਲ ਰਹੇ।